Daily Suraj

ਪੰਜਾਬੀ

ਮੈਡੀਕਲ ਕੈਂਪ ’ਚ 100 ਤੋ ਵੱਧ ਮਰੀਜ਼ਾਂ ਦਾ ਕੀਤਾ ਮੁਆਇਨਾ

09 Dec, 2024 05:30 AM

ਡਡਵਿੰਡੀ : ਸਵ. ਰਤਨ ਸਿੰਘ ਕਾਕੜ ਦੀ ਨਿੱਘੀ ਯਾਦ ਨੂੰ ਸਮਰਪਿਤ ਫਰੀ ਮੈਡੀਕਲ ਕੈਂਪ ਐਤਵਾਰ ਨੂੰ ਪਿੰਡ ਕਾਕੜ ਦੇ ਗੁਰੂਦੁਆਰਾ ਸਾਹਿਬ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਉਨ੍ਹਾਂ ਦੀ ਧਰਮਪਤਨੀ ਰਣਜੀਤ ਕੌਰ ਪੰਜਾਬ ਡਾਇਰੈਕਟਰ ਇਨਫੋਟੈਕ ਪੰਜਾਬ ਅਤੇ ਵਾਈਸ ਪ੍ਰਧਾਨ ਵੋਮੈਨ ਵਿੰਗ ਆਮ ਆਦਮੀ ਪਾਰਟੀ ਨੇ ਰਿਬਨ ਕੱਟ ਕੇ ਕੀਤਾ। ਇਸ ਸਮੇਂ ਬੋਲਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਲੋੜਵੰਦ ਮਰੀਜਾਂ ਲਈ ਅਜਿਹੇ ਕੈਂਪ ਲਗਾਉਣਾ ਸਮੇਂ ਦੀ ਲੋੜ ਹੈ ਕਿਉਂਕਿ ਜ਼ਿਆਦਾਤਰ ਗਰੀਬ ਅਤੇ ਲੋੜਵੰਦ ਮਰੀਜ਼ ਅਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ । ਇਸ ਮੌਕੇ ਡਾ. ਦੀਪਕ ਧੀਰ ਨਿਊਰੋ ਅਤੇ ਔਰਥੋ ਫਿਜ਼ਿਓ ਨਿਊਰੋਪਿਸਤ ਧੀਰ ਫਿਜ਼ਿਓਥਰੈਪੀ ਹਸਪਤਾਲ਼ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇਸ ਕੈਂਪ ’ਚ 100 ਤੋ ਵੱਧ ਮਰੀਜ਼ਾਂ ਨੂੰ ਅਤਿ ਆਧੁਨਿਕ ਮਸ਼ੀਨਾਂ ਨਾਲ ਚੈੱਕਅਪ ਕੀਤਾ ਗਿਆ, ਜਿਸ ’ਚ ਨਾੜਾਂ ਦੀ ਕਮਜ਼ੋਰੀ, ਆਪਰੇਸ਼ਨ ਤੋ ਬਾਅਦ ਨਾੜਾਂ ’ਚ ਆਈ ਖੜੋਤ, ਸੈਰੀਬਰਲ ਪਾਲਿਸੀ,ਅਧਰੰਗ, ਗੋਡਿਆਂ ਅਤੇ ਮੋਢਿਆਂ ਦਾ ਦਰਦ, ਰੀਂਹ ਦਾ ਦਰਦ, ਸਰਵਾਈਕਲ ਅਤੇ ਕਮਰ ਦਾ ਦਰਦ ਆਦਿ ਦਾ ਇਲਾਜ ਫਰੀ ਕੀਤਾ ਗਿਆ, ਜਿਸ ’ਚ ਫਰੀ ਦਵਾਈਆਂ ਅਤੇ ਫਿਜ਼ੀਓਥਰੈਪੀ ਨਾਲ ਸਬੰਧਿਤ ਸਮਾਨ ਵੀ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਿੱਤਾ ਗਿਆ । ਇਸ ਮੌਕੇ ਰਣਜੀਤ ਕੌਰ ਵਾਈਸ ਪ੍ਰਧਾਨ ਵੋਮੈਨ ਵਿੰਗ ਆਮ ਆਦਮੀ ਪਾਰਟੀ ਅਤੇ ਪੰਜਾਬ ਡਾਇਰੈਕਟਰ ਇਨਫੋਟੈਕ ਪੰਜਾਬ ਤੋਂ ਇਲਾਵਾ ਡਾ.ਦੀਪਕ ਧੀਰ, ਲਛਮਣ ਸਿੰਘ ਪੂਨੀਆ, ਤੇਜ਼ੀ ਕੰਗ, ਸੋਢੀ ਚੇਅਰਮੈਨ ਗੱਟੀ, ਪਾਲਾ ਸੱਦੀ ਪੀ ਏ, ਗੁਰਮੁੱਖ ਸਿੰਘ ਚੱਕ ਬਡਾਲਾ, ਸੋਨੂੰ ਕਾਕੜ ਅਤੇ ਬਬਲੂ ਕਾਕੜ ਅਤੇ ਭਾਰੀ ਗਿਣਤੀ ’ਚ ਲੋਕ ਹਾਜ਼ਰ ਸਨ ।

Posted By: Daily Suraj Bureau

Latest News