Daily Suraj

ਪੰਜਾਬੀ

ਦਿਲਜੀਤ ਦੁਸਾਂਝ ਆਪਣੇ ਪ੍ਰੋਗਰਾਮ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

26 Oct, 2024 05:30 AM

ਨਵੀਂ ਦਿੱਲੀ, 26 ਅਕਤੂਬਰ-

ਗਾਇਕ ਦਿਲਜੀਤ ਦੁਸਾਂਝ ਬੀਤੀ ਰਾਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਦੇ ਦੌਰੇ ਦੇ ਕਈ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ। ਟੀਮ ਦੋਸਾਂਝ ਵਲੋਂ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਗਈ ਵੀਡੀਓ ’ਚ ਦਿਲਜੀਤ ਗੁਰਦੁਆਰੇ ’ਚ ਆਸ਼ੀਰਵਾਦ ਲੈਂਦੇ ਨਜ਼ਰ ਆਏ। ਦਿਲਜੀਤ ਆਪਣੇ ਮਸ਼ਹੂਰ ਦਿਲ-ਲੁਮਿਨਾਟੀ ਟੂਰ ਦੇ ਭਾਰਤੀ ਪੜਾਅ ਲਈ ਭਾਰਤ ਵਿਚ ਹਨ। ਦਿੱਲੀ ਤੋਂ ਬਾਅਦ ਉਹ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੰਗਲੌਰ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਜਾਣਗੇ।

Posted By: Daily Suraj Bureau

Latest News