Daily Suraj

ਪੰਜਾਬੀ

ਧਰਮਵੀਰ ਗਾਂਧੀ ਤੇ ਪਰਿਵਾਰਕ ਮੈਂਬਰਾਂ ਦੇ ਨਾਂ ਵੋਟਰ ਸੂਚੀ ਵਿੱਚ ਦਰਜ

04 Sep, 2026 02:12 PM

ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (Special Intensive Revision) ਪ੍ਰਕਿਰਿਆ ਦੌਰਾਨ ਕਈ ਵਾਰ ਇਹ ਚਰਚਾ ਰਹੀ ਕਿ ਕਿਸ ਦੀ ਵੋਟ ਕੱਟੀ ਗਈ ਹੈ, ਨਾ ਕਿ ਕਿਸ ਦੀ ਵੋਟ ਜੋੜੀ ਗਈ ਹੈ। ਇਸੇ ਸੰਦਰਭ ਵਿੱਚ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਵੋਟਰ ਸੂਚੀ ’ਚੋਂ ਗਾਇਬ ਹੋਣ ਬਾਰੇ ਕੁਝ ਰਿਪੋਰਟਾਂ ਸਾਹਮਣੇ ਆਈਆਂ ਸਨ। ਚੋਣ ਕਮਿਸ਼ਨ ਨੇ ਅੱਜ ਇੱਕ ਅਧਿਕਾਰਕ ਬਿਆਨ ਜਾਰੀ ਕਰਕੇ ਇਨ੍ਹਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਬਿਆਨ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਡਾ. ਧਰਮਵੀਰ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ — ਪਤਨੀ ਜਗਦੰਬਾ ਕੌਸ਼ਲ, ਧੀ ਰੋਹਣੀ ਪਰਾਸ਼ਰ, ਨੂੰਹ ਚਾਹਤ ਸਾਹੂਜਾ ਅਤੇ ਪੁੱਤਰ ਨਬੇਂਦੂ — 13 ਅਗਸਤ 2026 ਨੂੰ ਪ੍ਰਕਾਸ਼ਤ ਖਰੜਾ ਵੋਟਰ ਸੂਚੀ ਦਾ ਹਿੱਸਾ ਹਨ। ਵੇਰਵਿਆਂ ਅਨੁਸਾਰ, ਇਹ ਸਾਰੇ ਨਾਂ ਵਿਧਾਨ ਸਭਾ ਹਲਕਾ ਨੰਬਰ 115 (ਪਟਿਆਲਾ), ਭਾਗ ਨੰਬਰ 98 ਵਿੱਚ ਦਰਜ ਹਨ। ਉਨ੍ਹਾਂ ਦੇ ਲੜੀ ਨੰਬਰ 44 ਤੋਂ 48 ਤੱਕ ਦਰਜ ਕੀਤੇ ਗਏ ਹਨ, ਜਿਸ ਨਾਲ ਇਹ ਪੁਸ਼ਟੀ ਹੋ ਗਈ ਹੈ ਕਿ ਗਾਂਧੀ ਪਰਿਵਾਰ ਦੀ ਵੋਟ ਵੋਟਰ ਸੂਚੀ ਵਿੱਚ ਮੌਜੂਦ ਹੈ। ਇਸ ਬਿਆਨ ਨਾਲ ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਵੋਟਰ ਸੂਚੀ ਵਿੱਚੋਂ ਗਾਂਧੀ ਪਰਿਵਾਰ ਦੇ ਨਾਂ ਗਾਇਬ ਹੋਣ ਦੇ ਦਾਅਵੇ ਗਲਤ ਹਨ ਅਤੇ ਉਹ ਪੂਰੀ ਤਰ੍ਹਾਂ ਰਜਿਸਟਰਡ ਵੋਟਰ ਹਨ।

Posted By: Daily Suraj Bureau

Latest News