Daily Suraj

ਪੰਜਾਬੀ

ਜੋਧਾਂ ਦਾਣਾ ਮੰਡੀ ਆਪ ਕਿਸਾਨ ਵਿੰਗ ਦੀ ਸੂਬਾ ਲੀਡਰਸ਼ਿਪ ਨੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ - ਗੁਰਜੀਤ ਗਿੱਲ , ਗੁਰਮੀਤ ਸਿੰਘ ਪਮਾਲੀ

22 Apr, 2026 02:48 PM

(ਗੁਰਕੀਰਤ ਸਿੰਘ) ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਹਮੇਸ਼ਾ ਹੀ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ ਤਾਂ ਪੰਜਾਬ ਦਾ ਕਿਸਾਨ ਖੁਸ਼ਹਾਲ ਜੀਵਨ ਬਤੀਤ ਕਰਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਕਿਸਾਨ ਵਿੰਗ ਦੇ ਸੂਬਾ ਜਨਰਲ ਸਕੱਤਰ ਚੇਅਰਮੈਨ ਗੁਰਜੀਤ ਸਿੰਘ ਗਿੱਲ ਵੱਲੋਂ ਜੋਧਾਂ ਦਾਣਾ ਮੰਡੀ ਚ ਕਣਕ ਦੀ ਖਰੀਦ ਪ੍ਰਬੰਧਾਂ ਦਾ ਵਿਆਪਕ ਜਾਇਜ਼ਾ ਲਿਆ! ਦੌਰੇ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਯਕੀਨ ਦਿਵਾਉਂਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਣਕ ਦੀ ਲਿਫਟਿੰਗ ਨੂੰ ਤੇਜ਼ ਕੀਤਾ ਜਾਵੇ, ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਗੁਰਮੀਤ ਸਿੰਘ ਸੇਖੋਂ ਪਮਾਲੀ ਆਪ ਹਲਕਾ ਦਾਖਾ (ਕੋਆਰਡੀਨੇਟਰ ਕਿਸਾਨ ਵਿੰਗ) , ਸਿਮਰਨਜੀਤ ਸਿੰਘ ਗਰੇਵਾਲ ਸਹੌਲੀ ਹਲਕਾ ਕੋਆਰਡੀਨੇਟਰ, ਬਲਾਕ ਪ੍ਰਧਾਨ ਅਵਤਾਰ ਸਿੰਘ ਜੋਧਾਂ, ਆੜਤੀਆ ਇਕਬਾਲ ਸਿੰਘ ਗਰੇਵਾਲ ਢੈਪਈ, ਆੜਤੀਆ ਰਕੇਸ਼ ਕੁਮਾਰ ਜੋਧਾਂ, ਆੜਤੀਆ ਸਨਦੀਪ ਸਿੰਘ ਜੰਡ, ਆੜਤੀਆ ਰਾਣਾ ਜੋਧਾਂ, ਕਾਲਾ ਜੋਧਾਂ ਆਦਿ ਹਾਜ਼ਰ ਸਨ।

Posted By: Daily Suraj Bureau

Latest News