Daily Suraj

ਪੰਜਾਬੀ

‘ਕਾਂਤਾਰਾ’ ਵਿਵਾਦ: ਰਣਵੀਰ ਸਿੰਘ ਨੇ ਜਨਤਕ ਤੌਰ ‘ਤੇ ਮੁਆਫ਼ੀ ਮੰਗੀ

02 Dec, 2025 09:30 PM

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਹਾਲ ਹੀ ਵਿੱਚ ਰਿਸ਼ਭ ਸ਼ੈੱਟੀ ਦੀ ਫਿਲਮ ‘ਕਾਂਤਾਰਾ’ ਦੀ ਪ੍ਰਸ਼ੰਸਾ ਕਰਦੇ ਹੋਏ ਇੱਕ ਵਿਵਾਦਪੂਰਨ ਟਿੱਪਣੀ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਸ ਦੇ ਚਲਦਿਆ ਹਿੰਦੂ ਜਨਜਾਗ੍ਰਿਤੀ ਸਮਿਤੀ ਨੇ ਅਦਾਕਾਰ ਰਣਵੀਰ ਸਿੰਘ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਹੁਣ ਰਣਵੀਰ ਸਿੰਘ ਨੇ ਜਨਤਕ ਤੌਰ ‘ਤੇ ਮੁਆਫੀ ਮੰਗ ਲਈ ਹੈ।

ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਪੋਸਟ ‘ਚ ਉਨ੍ਹਾਂ ਕਿਹਾ ਕਿ “ਮੇਰਾ ਇਰਾਦਾ ਫਿਲਮ (ਕਾਂਤਾਰਾ) ਵਿੱਚ ਰਿਸ਼ਭ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਉਜਾਗਰ ਕਰਨਾ ਸੀ। ਇੱਕ ਅਦਾਕਾਰ ਹੋਣ ਦੇ ਨਾਤੇ, ਮੈਂ ਜਾਣਦਾ ਹਾਂ ਕਿ ਉਸ ਖਾਸ ਦ੍ਰਿਸ਼ ਨੂੰ ਜਿਸ ਤਰ੍ਹਾਂ ਉਸਨੇ ਕੀਤਾ, ਉਸ ਵਿੱਚ ਕਿੰਨੀ ਮਿਹਨਤ ਲਗਦੀ ਹੈ। ਮੈਂ ਇਸ ਲਈ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ। ਮੈਂ ਹਮੇਸ਼ਾ ਆਪਣੇ ਦੇਸ਼ ਦੇ ਹਰ ਸੱਭਿਆਚਾਰ, ਪਰੰਪਰਾ ਅਤੇ ਵਿਸ਼ਵਾਸ ਦਾ ਦਿਲੋਂ ਸਤਿਕਾਰ ਕੀਤਾ ਹੈ। ਜੇਕਰ ਮੇਰੀ ਕੋਈ ਗੱਲ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਂ ਦਿਲੋਂ ਮੁਆਫ਼ੀ ਮੰਗਦਾ ਹਾਂ।”

ਦੱਸ ਦਈਏ ਕਿ ਇਹ ਘਟਨਾ ਗੋਆ ਵਿੱਚ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (IFFI) 2025 ਦੌਰਾਨ ਵਾਪਰੀ, ਜਿੱਥੇ ਉਸਨੇ ਸਟੇਜ ‘ਤੇ ਫਿਲਮ ਵਿੱਚ ਦਿਖਾਏ ਗਏ ਚਵੁੰਦੀ ਦੇਵੀ ਦ੍ਰਿਸ਼ ਦੀ ਨਕਲ ਕੀਤੀ, ਜਿਸ ਨਾਲ ਵਿਵਾਦ ਖੜਾ ਹੋ ਗਿਆ ਸੀ। IFFI 2025 ਤੋਂ ਰਣਵੀਰ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਗਿਆ ਸੀ। ਇਸ ਦੇ ਸਾਹਮਣੇ ਆਉਣ ਤੋਂ ਬਾਅਦ ਰਣਵੀਰ ‘ਤੇ “ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ” ਦਾ ਦੋਸ਼ ਲਗਾਇਆ ਗਿਆ।

Posted By: Daily Suraj Bureau

Latest News