Daily Suraj

ਪੰਜਾਬੀ

ਮੁੱਕੇਬਾਜ਼ੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਖਿਡਾਰੀਆਂ ਨੂੰ ਬਾਕਸਿੰਗ ਕਿੱਟਾਂ ਵੰਡੀਆਂ

24 Jul, 2026 06:52 PM

ਬਾਕਸਿੰਗ ਖੇਡ ਪ੍ਰਤੀ ਨੌਜਵਾਨਾਂ ਦਾ ਉਤਸ਼ਾਹ ਵਧ ਰਿਹੈ : ਰਵੀ ਦਿਓਲ ਸੰਗਰੂਰ, (ਜਗਸੀਰ ਸਿੰਘ)- ਵਾਰ ਹੀਰੋ ਸਟੇਡੀਅਮ ਸੰਗਰੂਰ ਵਿਖੇ, ਜਿਲਾ ਖੇਡ ਅਫਸਰ ਸੰਗਰੂਰ ਨਵਦੀਪ ਸਿੰਘ ਅਤੇ ਰਿਟਾਇਰਡ ਜਿਲਾ ਖੇਡ ਅਫਸਰ ਲੁਧਿਆਣਾ, ਰਵਿੰਦਰ ਸਿੰਘ ਰਾਮਾ ਦੀ ਯੋਗ ਅਗਵਾਈ ਹੇਠ ਜਿਲਾ ਬਾਕਸਿੰਗ ਐਸੋਸੀਏਸਨ ਦੇ ਜਨਰਲ ਸਕੱਤਰ ਰਵੀ ਦਿਓਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਗਰੂਰ ਦੇ ਉਭਰਦੇ ਬਾਕਸਰਾਂ ਨੂੰ ਉਤਸ਼ਾਹਿਤ ਕਰਨ ਲਈ, ਉਹਨਾਂ ਨੂੰ ਬਾਕਸਿੰਗ ਕਿਟਾਂ ਬੂਟ ਅਤੇ ਗਲਵਜ ਦੇ ਕੇ ਉਤਸ਼ਾਹਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਵੱਲੋਂ ਇਸ ਤੋਂ ਪਹਿਲਾਂ ਵੀ ਬਾਕਸਰਾਂ ਨੂੰ ਨਗਦ ਇਨਾਮ, ਗਲਬਜ (ਦਸਤਾਨੇ) ਅਤੇ ਕਿੱਟ ਬੈਗ ਵਗੈਰਾ ਦੇ ਕੇ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਸਕੱਤਰ ਰਵੀ ਦਿਓਲ ਨੇ ਕਿਹਾ ਕਿ ਜਿਹੜੇ ਬਾਕਸਰ ਪੰਜਾਬ ਅਤੇ ਨੈਸ਼ਨਲ ਪੱਧਰ ਤੇ ਮੈਡਲ ਹਾਸਲ ਕਰਨਗੇ, ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਐਸੋਸੀਏਸ਼ਨ ਦੇ ਯਤਨਾਂ ਸਦਕਾ ਵੱਡੀ ਗਿਣਤੀ ਬੱਚੇ ਮੁੱਕੇਬਾਜ਼ੀ ਦੀ ਖੇਡ ਵੱਲ ਉਤਸ਼ਾਹਿਤ ਹੋ ਰਹੇ ਹਨ ਅਤੇ ਦਿਨੋਂ ਦਿਨ ਇਸ ਖੇਡ ਵਿੱਚ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੰਗਰੂਰ ਬਾਕਸਿੰਗ ਦੀ ਹੱਬ ਰਿਹਾ ਹੈ, ਇੱਥੋਂ ਦੇਸ਼ ਦੇ ਨਾਮੀ ਬਾਕਸਰ ਬਣੇ ਹਨ। ਇਸ ਮੌਕੇ ਅਤਰ ਗਰੇਵਾਲ ਬਾਕਸਰ, ਬੋਲਟ ਬਾਕਸਰ, ਸੋਨੀ ਖਾਨ, ਸੰਜੂ ਬਾਕਸਰ, ਹਰਜਿੰਦਰ ਦੁੱਗਾਂ ਅਤੇ ਕੋਚ ਸੁਨੀਲ ਕੁਮਾਰ ਟਾਇਸਨ ਹਾਜਰ ਸਨ।

Posted By: Daily Suraj Bureau

Latest News