ਚਾਂਦੀ ਮਹਿੰਗੀ: ਕੀਮਤ ਪਹਿਲੀ ਵਾਰ 2 ਲੱਖ ਤੋਂ ਉੱਪਰ
ਚਾਂਦੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ (Silver Price) ਹਨ। ਚਾਂਦੀ ਦੀਆਂ ਕੀਮਤਾਂ ਇੱਕ ਸਾਲ ਵਿੱਚ ਦੁੱਗਣੀਆਂ ਹੋ ਗਈਆਂ ਹਨ, ਜਦੋਂ ਕਿ ਸੋਨਾ ਵੀ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਅੱਜ 17 ਦਸੰਬਰ ਨੂੰ ਚਾਂਦੀ ਪਹਿਲੀ ਵਾਰ 2 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਅੰਕੜੇ ਨੂੰ ਪਾਰ ਕਰ ਗਈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ 8,775 ਰੁਪਏ ਵਧ ਕੇ 2,00,750 ਰੁਪਏ ਹੋ ਗਈ ਹੈ।
ਦੱਸ ਦਈਏ ਕਿ 18 ਮਾਰਚ ਨੂੰ ਚਾਂਦੀ ਪਹਿਲੀ ਵਾਰ 1 ਲੱਖ ਤੱਕ ਪਹੁੰਚ ਗਈ ਹੈ। ਇਸਦਾ ਮਤਲਬ ਹੈ ਕਿ ਚਾਂਦੀ ਨੂੰ ₹1 ਲੱਖ ਤੋਂ ₹2 ਲੱਖ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚਣ ਲਈ ਸਿਰਫ਼ ਨੌਂ ਮਹੀਨੇ ਲੱਗੇ, ਜਦੋਂ ਕਿ ਇਸਨੂੰ ₹1 ਲੱਖ ਤੋਂ ₹50,000 ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚਣ ਲਈ 14 ਸਾਲ ਲੱਗੇ।
ਅੱਜ 24 ਕੈਰੇਟ ਸੋਨਾ ਵੀ ₹936 ਵਧ ਕੇ ₹1,32,713 ਪ੍ਰਤੀ 10 ਗ੍ਰਾਮ ਹੋ ਗਿਆ। ਪਹਿਲਾਂ ਇਹ ਕੱਲ੍ਹ, 16 ਦਸੰਬਰ ਨੂੰ ₹1,31,777 ‘ਤੇ ਸੀ।
Posted By: Daily Suraj Bureau