Daily Suraj

ਪੰਜਾਬੀ

ਪੰਜਾਬ ਕਿਸਾਨ ਦੀ ਮਾਲਵਾ ਜ਼ੋਨ ਦੀ ਮੀਟਿੰਗ ਹੋਈ

03 Feb, 2025 05:30 AM

ਮਾਨਸਾ : ਪੰਜਾਬ ਕਿਸਾਨ ਦੀ ਮਾਲਵਾ ਜ਼ੋਨ ਦੀ ਮੀਟਿੰਗ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ, ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ, ਖਜਾਨਚੀ ਗੁਰਜੰਟ ਸਿੰਘ ਮਾਨਸਾ, ਪਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ 9 ਫ਼ਰਵਰੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸੰਸਦ ਮੈਂਬਰਾਂ ਨੂੰ ਕਿਸਾਨੀ ਮੰਗ ਪੱਤਰ ਦਿੱਤੇ ਜਾਣਗੇ, ਜਿਸ ਵਿੱਚ ਪੰਜਾਬ ਕਿਸਾਨ ਯੂਨੀਅਨ ਸ਼ਮੂਲੀਅਤ ਕਰੇਗੀ ਅਤੇ 13 ਫ਼ਰਵਰੀ ਨੂੰ ਜਿਉਂਦ ਵਿਖੇ ਭਾਰਤ ਮਾਲਾ ਦੇ ਨਾਂ ਹੇਠ ਖੇਤੀ ਸੰਕਟ ਪੈਦਾ ਕਰਨ ਦੀ ਮਨਸਾ ਨਾਲ ਵਾਹੀਯੋਗ ਜ਼ਮੀਨਾਂ ਵਿੱਚ ਦੀ ਕੱਢੀ ਜਾ ਰਹੀ ਸੜਕ ਦੇਸ਼ ਭਰ ‘ਚ ਕਿਸਾਨਾਂ ਨੂੰ ਰੁਜ਼ਗਾਰ ਤੋਂ ਵਾਂਝਾ ਕਰੇਗੀ, ਜਿਸ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਵਿੱਚ ਪੰਜਾਬ ਕਿਸਾਨ ਯੂਨੀਅਨ ਸ਼ਿਰਕਤ ਕਰੇਗੀ।

ਉਨ੍ਹਾਂ ਕਿਹਾ ਕਿ ਕੇਂਦਰੀ ਬਜਟ 2025 ਵਿਚ ਸਰਕਾਰ ਨੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵਿਚ ਅਲਾਟਮੈਂਟ ਨੂੰ ਘਟਾਉਂਦੇ ਹੋਏ ਬੀਮਾ ਖੇਤਰ ਵਿੱਚ ਵਿਦੇਸੀ ਨਿਵੇਸ਼ ਨੂੰ 100 /- ਤੱਕ ਵਧਾ ਦਿੱਤਾ ਗਿਆ ਹੈ, ਜਿਸ ਨਾਲ ਦੇਸ ਦੇ ਕਿਸਾਨ ਅਤੇ ਆਮ ਲੋਕ ਪਰਾਈਵੇਟ ਕਾਰਪੋਰੇਸ਼ਨ ਦੇ ਸ਼ਿਕੰਜੇ ਵਿੱਚ ਜਕੜੇ ਗਏ ਹਨ। ਉਨ੍ਹਾਂ ਕਿਹਾ ਦੇਸ ਭਰ ਦੇ ਮਿਹਨਤਕਸ ਕਿਸਾਨ ਮਜਦੂਰ ਇੱਕਜੁਟਤਾ ਜਾਹਿਰ ਕਰਦਿਆਂ ਸੰਘਰਸ਼ਾਂ ਤੇ ਟੇਕ ਰੱਖਣ।

ਮੀਟਿੰਗ ਦੌਰਾਨ ਸੂਬਾਈ ਆਗੂ ਗੁਰਜੰਟ ਸਿੰਘ ਮਾਨਸਾ, ਭੋਲਾ ਸਿੰਘ ਸਮਾਓ, ਬਲਵੀਰ ਸਿੰਘ ਜਲੂਰ, ਗੁਰਜੀਤ ਸਿੰਘ ਜੈਤੋ, ਰਾਜ ਸਿੰਘ ਸੰਧੂ ਕਲਾਂ, ਸਵਰਨ ਸਿੰਘ ਨਵਾਂਗਾਓਂ, ਲਖਵਿੰਦਰ ਸਿੰਘ ਸਰਾਵਾਂ, ਅਜਮੇਰ ਸਿੰਘ, ਬਲਵੀਰ ਸਿੰਘ ਲੁਧਿਆਣਾ, ਮੱਘਰ ਸਿੰਘ ਪੰਧੇਰ, ਅਮਰੀਕ ਸਿੰਘ ਰਾਈਆ, ਮੀਤਾ ਸਿੰਘ, ਕਰਨੈਲ ਸਿੰਘ ਮਾਨਸਾ, ਹਰਦਿਆਲ ਸਿੰਘ, ਇੰਦਰਜੀਤ ਸਿੰਘ ਅਸਪਾਲ ਹਾਜ਼ਰ ਸਨ।

Posted By: Daily Suraj Bureau

Latest News