ਸਾਉਣੀ ਸੀਜਨ 2026 ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਵੰਡ ਸੰਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ- ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਖਾਦਾਂ ਦੀ ਸਪਲਾਈ ਅਤੇ ਵੰਡ ਦੀ ਸਮੀਖਿਆ ਕਰਨ ਲਈ ਖੇਤੀਬਾੜ੍ਹੀ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ( ਮੁਖ਼ਤਿਆਰ ਸਿੰਘ) ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਸਾਉਣੀ ਸੀਜਨ 2026 ਦੌਰਾਨ ਖਾਦਾਂ ਦੀ ਸਪਲਾਈ ਅਤੇ ਵੰਡ ਦੀ ਸਮੀਖਿਆ ਕਰਨ ਲਈ ਖੇਤੀਬਾੜ੍ਹੀ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਖਾਦ ਸਪਲਾਈ ਏਜੰਸੀਆਂ ਈਫਕੋ ਅਤੇ ਮਾਰਕਫੈੱਡ ਦੇ ਨੁਮਾਇੰਦਿਆਂ ਅਤੇ ਖਾਦਾਂ ਦੀ ਵੰਡ ਕਰਨ ਵਾਲੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਖਾਦਾਂ ਦੀ ਸਪਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਖਾਦਾਂ ਦੀ ਵੰਡ ਨੂੰ ਸੰਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਵੰਡਿਆ ਜਾਵੇ। ਉਨ੍ਹਾਂ ਮੁੱਖ ਖੇਤੀਬਾੜੀ ਅਫਸਰ ਨੂੰ ਖਾਦਾਂ ਦੀ ਸਪਲਾਈ ਅਤੇ ਵੰਡ ਦੀ ਨਿਰੰਤਰ ਨਿਗਰਾਨੀ ਕਰਨ ਲਈ ਵੀ ਹਦਾਇਤ ਜਾਰੀ ਕੀਤੀ ਤਾਂ ਜੋ ਕਿਸਾਨਾਂ ਨੂੰ ਲੋੜ ਅਨੁਸਾਰ ਅਤੇ ਸਮੇਂ ਸਿਰ ਖਾਦਾਂ ਮੁਹੱਈਆ ਕਰਵਾਈਆਂ ਜਾ ਸਕਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਾਦਾਂ ਦੀ ਸੰਤੁਲਿਤ ਵਰਤੋ ਨੂੰ ਵਧਾਉਣ ਅਤੇ ਖਾਦਾਂ ਦੀ ਕਾਲਾ ਬਾਜਾਰੀ, ਜਮ੍ਹਾਖੋਰੀ ਅਤੇ ਗੈਰ ਖੇਤੀਬਾੜੀ ਧੰਦਿਆ ਵਿੱਚ ਹੋ ਰਹੀ ਯੂਰੀਆ ਖਾਦ ਦੀ ਡਾਇਰਵਰਜਨ ਨੂੰ ਰੋਕਣ ਲਈ ਜਮੀਨੀ ਪੱਧਰ ਤੇ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ। ਊਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖਾਦਾਂ ਦੀ ਵੰਡ ਸਮੇਂ ਕਿਸੇ ਕਿਸਮ ਦੇ ਬੇਲੋੜੇ ਉਤਪਾਦਾਂ ਦੀ ਟੈਗਿੰਗ ਨਾ ਕੀਤੀ ਜਾਵੇ ਜਾ ਧੱਕੇ ਨਾਲ ਉਤਪਾਦ ਨਾ ਦਿੱਤੇ ਜਾਣ। ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਸਾਉਣੀ ਸੀਜਨ 2026 ਲਈ ਵੱਖ ਵੱਖ ਫਸਲਾਂ ਹੇਠ ਏਰੀਏ ਦੇ ਅਨੁਮਾਨ ਅਨੁਸਾਰ ਯੂਰੀਆ ਖਾਦ ਦੀ ਲਗਭਗ 25000 ਟਨ ਮਾਤਰਾ ਅਤੇ ਡੀ.ਏ.ਪੀ ਖਾਦ ਦੇ ਲਗਭਗ 7200 ਟਨ ਦੀ ਜਰੂਰਤ ਹੋਵੇਗੀ ਜੋ ਕਿ ਸਹਿਕਾਰੀ ਸਭਾਵਾਂ ਅਤੇ ਖਾਦ ਦੇ ਪ੍ਰਾਈਵੇਟ ਰੀਟੇਲ ਅਤੇ ਹੋਲਸੇਲ ਡੀਲਰਾਂ ਰਾਹੀਂ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਪਾਸ 8940 ਟਨ ਯੂਰੀਆ ਖਾਦ ਅਤੇ 770 ਟਨ ਡੀ.ਏ.ਪੀ ਖਾਦ ਦਾ ਸਟਾਕ ਮੌਜੂਦ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਸਿੰਘ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ ਦਮਨ ਝਾਂਜੀ, ਇਫਕੋ ਤੋਂ ਖਾਦ ਸਪਲਾਈ ਅਫ਼ਸਰ ਹਿਮਾਂਸੂ ਜੈਨ ਅਤੇ ਮਾਰਫੈਡ ਦੇ ਖਾਦ ਸਪਲਾਈ ਅਫਸਰ ਅਮਰਿੰਦਰ ਸਿੰਘ ਹਾਜਰ ਸਨ।
Posted By: Daily Suraj Bureau