Daily Suraj

ਪੰਜਾਬੀ

ਇਤਬਾਰ

03 Jan, 2026 12:31 PM

ਇਤਬਾਰ ਤਾਂ ਹੁਣ ਕੀ ਕਰਾਂ 
ਇਤਬਾਰ ਤਾਂ ਦਿਲੋਂ ਖੋ ਗਿਆ 
ਇਤਬਾਰ ਤਾਂ ਮਿੱਟੀ ਹੋ ਗਿਆ 
ਇਤਬਾਰ ਤਾਂ ਹੁਣ ਜ਼ਿੰਦਗੀ ਤੋਂ ਉੱਠ ਗਿਆ 
ਇਤਬਾਰ ਤੇਰਾ ਕੀ ਕਰਾਂ
ਇਤਬਾਰ ਤਾਂ ਹੁਣ ਝੂਠ ਨਾਲ ਮਿਲ ਗਿਆ 
ਇਤਬਾਰ ਚ ਮੈਂ ਗੁੰਮ ਹੋ ਗਈ 
ਮੇਰੀ ਕਿਸੇ ਨੂੰ ਨਾ ਖਬਰ ਰਹੀ
ਮੇਰੀ ਮਾਂ ਨੂੰ, ਨਾ ਰੱਬ ਨੂੰ
ਇਤਬਾਰ ਤਾਂ ਹੁਣ ਬਸ..
ਹਵਾਵਾਂ ਵਿੱਚ ਝੂਠ ਬਣ ਘੁਲ ਗਿਆ 
ਹੁਣ ਕਿਹਦੇ ਤੇ ਉਮੀਦ ਰੱਖੇਗੀ,
ਮੌਤ ਜਾਂ ਜਿੰਦਗੀ, 
ਜਾਂ ਫਿਰ ਇਤਬਾਰ ਦੀ ਮੁੜ ਖੋਜ ਕਰੇਗੀ...।
ਸੰਦੀਪ ਸਿੱਧੂ ਬਡਰੁੱਖਾਂ

Latest News