Daily Suraj

ਪੰਜਾਬੀ

ਪੰਜਾਬ ਵਿਚ ਕੋਰੋਨਾ ਨੇ ਪਸਾਰੇ ਪੈਰ, ਤੀਜਾ ਮਾਮਲਾ ਆਇਆ ਸਾਹਮਣੇ

27 May, 2025 09:51 PM

ਪੰਜਾਬ : ਪੰਜਾਬ ਵਿਚ ਕੋਰੋਨਾ ਆਪਣੇ ਪੈਰ ਪਸਾਰ ਰਿਹਾ ਹੈ। ਸੂਬੇ ਵਿਚ ਕੋਰੋਨਾ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ।  ਮੁਹਾਲੀ, ਅੰਮ੍ਰਿਤਸਰ ਤੋਂ ਬਾਅਦ ਹੁਣ ਤੀਜਾ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। 

ਦੱਸਿਆ ਜਾ ਰਿਹਾ ਹੈ ਕਿ ਉਕਤ ਮਰੀਜ਼ ਹਰਿਆਣਾ ਦੇ ਅੰਬਾਲਾ ਸ਼ਹਿਰ ਤੋਂ ਆਇਆ ਸੀ ਤੇ ਟੈਸਟ ਕਰਵਾਉਣ ਤੋਂ ਬਾਅਦ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਵੇਲੇ ਮਰੀਜ਼ ਜ਼ੇਰੇ ਇਲਾਜ ਹੈ। 

ਜਾਣਕਾਰੀ ਮੁਤਾਬਕ ਉਕਤ ਨੌਜਵਾਨ ਅੰਬਾਲਾ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਗੁੜਗਾਓਂ ਵਿਚ ਨੌਕਰੀ ਕਰਦਾ ਹੈ। ਉਹ ਆਪਣੇ ਪਿਤਾ ਨੂੰ ਮਿਲਣ ਫ਼ਿਰੋਜ਼ਪੁਰ ਆਇਆ ਸੀ। ਇੱਥੇ ਆ ਕੇ ਉਸ ਦੀ ਤਬੀਅਤ ਖ਼ਰਾਬ ਹੋ ਗਈ। ਜਦੋਂ ਉਸ ਨੇ ਕੋਰੋਨਾ ਦਾ ਰੈਪਿਡ ਟੈਸਟ ਕਰਵਾਇਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ। 

#Covid19Punjab #PunjabHealthAlert #CoronaReturns #CovidUpdate #HealthNews #StaySafePunjab


Posted By: Daily Suraj Bureau

Latest News