ਕੇਂਦਰ ਸਰਕਾਰ ਦੇ ਮਜਦੂਰਾਂ ਤੇ ਕੀਤੇ ਚਹੁੰ ਤਰਫੀ ਹਮਲੇ ਨੂੰ ਬਰਦਾਸਤ ਨਹੀ ਕੀਤਾ ਜਾਵੇਗਾ-ਕਾਮਰੇਡ ਸੇਖੋਂ
ਸਥਾਨਕ ਸ਼ਿਵਲ ਪ੍ਰਸ਼ਾਸਨ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ ਸੰਗਰੂਰ, (ਜਗਸੀਰ ਸਿੰਘ) - ਕੇਂਦਰ ਦੀ ਕਾਰਪੋਰੇਟ ਪੱਖੀ ਸਰਕਾਰ ਵੱਲੋਂ ਮਜਦੂਰ ਵਰਗ ਉੱਤੇ ਕੀਤੇ ਜਾ ਰਹੇ ਚਾਰੋਂ ਤਰਫਾ ਹਮਲੇ ਦੀ ਨਿੰਦਿਆ ਕਰਦਿਆਂ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮਨਰੇਗਾ ਕਾਨੂੰਨਾਂ 2005 ਜੋ 100 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦਿੰਦਾ ਸੀ ਨਵੇਂ ਕਾਨੂੰਨਾਂ ਦੀ ਵੀ.ਬੀ ਜੀ ਰਾਮ ਜੀ ਰਾਹੀ ਰੋਜਗਾਰ ਅਤੇ ਬੇਰੁਜ਼ਗਾਰੀ ਭੱਤੇ ਦੀ ਗਰੰਟੀ ਦੀ ਭਾਵਨਾ ਨੂੰ ਖਤਮ ਕਰਦਾ ਹੈ ਇਹ ਕੰਮ ਦਾ ਕੇਂਦਰ ਵੱਲੋ ਸਿੱਧਾ ਨਿਰਣਾ ਕਰਕੇ ਪੰਚਾਇਤ ਰਾਜ ਵੱਲੋ ਕੰਮ ਮਿਲਣ ਵਾਲੇ ਫੈਡਰਲ ਢਾਂਚੇ ਤੇ ਸਿੱਧੀ ਸੱਟ ਮਾਰਦਾ ਹੈ, ਉਹਨਾਂ ਸੰਗਰੂਰ ਵਿਖ਼ੇ ਹੋਈ ਇੱਕ ਰੈਲੀ ਵਿੱਚ ਸ਼ਮੂਲੀਅਤ ਕਰਦਿਆਂ ਸੰਬੋਧਨ ਵਿੱਚ ਕਿਹਾ ਕਿ ਰਾਜ ਸਰਕਾਰਾਂ ਵੱਲੋਂ 60/40 ਮੁਤਾਬਕ ਫੰਡ ਤੇ ਕੰਮ ਕਰਨ ਨਾਲ ਕਰਜੇ ਦੀ ਮਾਰ ਝੱਲ ਰਹੇ ਰਾਜਾਂ ਦੇ ਮਜਦੂਰਾਂ ਨੂੰ ਰੋਜਗਾਰ ਤੋਂ ਵਾਂਝੇ ਹੋਣਾ ਪਵੇਗਾ, ਜੋ ਮਨਰੇਗਾ 100 ਦਿਨ ਦਾ ਰੋਜਗਾਰ ਜੋ ਹਰ ਪਿੰਡ ਵਿਚ ਗਰੰਟਡ ਮਿਲਦਾ ਸੀ ਨਵੇਂ ਕਾਨੂੰਨ ਰਾਹੀ ਬੀ.ਜੇ.ਪੀ ਵੱਲੋ 125 ਦਿਨਾਂ ਦੇ ਕੰਮ ਦੀ ਗੱਲ ਕਰਦੇ ਹਨ ਉਹ ਹਰ ਥਾਂ ਤੇ ਮਿਲਣ ਦੀ ਬਜਾਏ ਕੇਂਦਰ ਜਿਹੜੇ ਪਿੰਡ ਚਾਹੇਗਾ ਉਥੇ ਹੀ ਕੰਮ ਮਿਲੇਗਾ ਅਤੇ ਸਾਲ ਵਿਚ 2 ਮਹੀਨੇ ਕੰਮ ਬਿਲਕੁੱਲ ਨਹੀ ਮਿਲੇਗਾ, ਮੋਦੀ ਸਰਕਾਰ ਨੇ ਲੰਬੇ ਸੰਘਰਸਾਂ ਰਾਹੀ ਪ੍ਰਾਪਤ ਕੀਤੇ 29 ਕਾਨੂੰਨ ਖਤਮ ਕਰਕੇ 4 ਲੇਬਰ ਕੋਡ ਬਣਾ ਦਿੱਤੇ ਹਨ ਜਿਸ ਨਾਲ ਨਵੇਂ ਕੋਡ ਮਜਦੂਰ ਦੇ ਪੱਖ ਪੂਰਨ ਦੀ ਬਜਾਏ ਸਰਮਾਏਦਾਰਾ ਦੇ ਹੱਕ ਵਿਚ ਭੁਗਤਣਗੇ ।ਕਾਮਰੇਡ ਸੇਖੋਂ ਨੇ ਕਿਹਾ ਕਿ ਬਿਜਲੀ ਸੋਧ ਬਿਲ 2025 ਜਿਸਨੂੰ ਕੇਂਦਰ ਆਉਣ ਵਾਲੇ ਸੈਸਨ ਵਿਚ ਪੇਸ ਕਰਨ ਜਾ ਰਿਹਾ ਹੈ ਜੇਕਰ ਇਹ ਬਿਲ ਪਾਸ ਹੋ ਜਾਦਾ ਹੈ ਤਾਂ ਇਹ ਲਾਜ਼ਮੀ ਤੌਰ ਤੇ ਖੇਤੀਬਾੜੀ ਅਤੇ ਘਰੇਲੂ ਖਪਤਕਾਰਾਂ ਲਹੀ ਇਕ ਵੱਡਾ ਟੈਰਿਫ ਝਟਕਾ ਦੇਵੇਗਾ ।ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਸਥਾਨਕ ਸ਼ਿਵਲ ਪ੍ਰਸ਼ਾਸਨ ਰਾਹੀਂ ਮੰਗ ਪੱਤਰ ਵੀ ਭੇਜਿਆ ਗਿਆ,ਇਸ ਮੌਕੇ ਸੰਬੋਧਨ ਕਰਦੇ ਹੋਏ ਸੂਬਾ ਸਕੱਤਰ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਅਤੇ ਜਿਲਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਕੀਤੇ ਹਮਲਿਆ ਵਿਰੁੱਧ ਪਾਰਟੀਜਨਤਕ ਰਾਇ ਲਾਮਬੰਦ ਕਰੇਗਾ, ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾ ਦੇ ਤਿੰਨ ਕਾਲੇ ਕਾਨੂੰਨ ਵਾਂਗ ਉਪਰੋਕਤ ਹਮਲਿਆ ਨੂੰ ਵਾਪਸ ਨਹੀ ਲਵੇਗਾ ਉਨਾਂ ਚਿਰ ਸੰਘਰਸਾ ਵਾਪਸ ਨਹੀ ਲਿਆ ਜਾਵੇਗਾ,ਇਸ ਸਮੇ ਕਾਮਰੇਡ ਸਤਿੰਦਰਪਾਲ ਸਿੰਘ ਚੀਮਾਂ, ਜੋਗਾ ਸਿੰਘ ਉਪਲੀ, ਹੰਗੀ ਖਾਂ, ਇੰਦਰਜੀਤ ਸਿੰਘ ਛੰਨਾਂ, ਗੁਰਮੀਤ ਸਿੰਘ ਬਲਿਆਲ, ਹਰਬੰਸ ਸਿੰਘ ਨਮੋਲ, ਜੋਗਿੰਦਰ ਸਿੰਘ ਬੱਧਨ, ਪਰਮਜੀਤ ਕੌਰ ਭੱਟੀਵਾਲਕਲਾਂ, ਹਰਮੇਸ ਕੌਰ ਰਾਏ ਸਿੰਘ ਵਾਲਾ, ਮੱਖਣ ਸਿੰਘ ਜਖੇਪਲ, ਸੁਖਵਿੰਦਰ ਸਿੰਘ ਸੁੱਖੀ, ਜਸਮੇਲ ਕੌਰ ਬੀਰਕਲਾਂ, ਹਰਮੇਲ ਸਿੰਘ, ਗੋਪੀ ਰਾਮ, ਬਸੰਤ ਸਿੰਘ, ਮੋਤੀ ਸਿੰਘ ਆਦਿ ਹਾਜ਼ਰ ਸਨ।
Posted By: Daily Suraj Bureau