Daily Suraj

ਪੰਜਾਬੀ

ਹਾਈ ਕੋਰਟ ਦਾ ਫ਼ੈਸਲਾ: ਰਾਜ ਚੋਣ ਕਮਿਸ਼ਨ ਸੁਤੰਤਰ ਹੈ, ਦਖ਼ਲ ਨਹੀਂ

08 Dec, 2025 08:57 PM

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋ ਪਟਿਆਲਾ ਪੁਲੀਸ ਦੇ ਆਡੀਓ ਮਾਮਲੇ ’ਤੇ ਸੁਣਵਾਈ ਦੌਰਾਨ ਪੰਜਾਬ ਸਟੇਟ ਚੋਣ ਕਮਿਸ਼ਨ ਦੇ ਕੰਮ ਚ ਇਸ ਸਟੇਜ ’ਤੇ ਦਾਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਹਾਈ ਕੋਰਟ ਨੇ ਕਿਹਾ ਕਿ ਕਿਸੇ ਖ਼ਾਸ ਹਾਲਾਤਾਂ ’ਚ ਹੀ ਰਾਜ ਚੋਣ ਕਮਿਸ਼ਨ ਦੇ ਕੰਮ ਵਿੱਚ ਦਖ਼ਲ ਦਿੱਤਾ ਜਾ ਸਕਦਾ ਹੈ । ਹਾਈ ਕੋਰਟ ਨੇ ਦੋਵੇਂ ਧਿਰਾਂ ਨੂੰ ਰਾਜ ਚੋਣ ਕਮਿਸ਼ਨ ਕੋਲ ਜਾਣ ਲਈ ਕਿਹਾ ਹੈ।

ਚੇਤੇ ਰਹੇ ਕਿ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਪਟਿਆਲਾ ਦੇ ਐੱਸ.ਐੱਸ.ਪੀ ਦੀ ਇੱਕ ਕਥਿਤ ਆਡੀਓ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ।

Posted By: Daily Suraj Bureau

Latest News