Daily Suraj

ਪੰਜਾਬੀ

ਪੰਜਾਬੀ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਮੈਂਡੀ ਤੱਖਰ ਦਾ ਵਿਆਹ ਟੁੱਟਿਆ

16 Jan, 2026 05:27 PM

ਚੰਡੀਗੜ੍ਹ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖਰ (Entertainment) ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਹੈ। ਮੈਂਡੀ ਤੱਖਰ ਅਤੇ ਉਸ ਦਾ ਪਤੀ ਵਿਆਹ ਤੋਂ ਦੋ ਸਾਲ ਬਾਅਦ ਵੱਖ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਜੋੜਾ ਆਪਣੀ ਮਰਜੀ ਨਾਲ ਵੱਖ ਹੋਇਆ ਹੈ। ਇਸ ਦੇ ਲਈ ਜੋੜੇ ਵੱਲੋਂ ਸਹਿਮਤੀ ਨਾਲ ਹੀ ਵੱਖ ਹੋਣ ਲਈ ਅਦਾਲਤ ‘ਚ ਅਰਜ਼ੀ ਦਿੱਤੀ ਹੋਈ ਸੀ, ਜਿਸ ਨੂੰ ਦਿੱਲੀ ਦੀ ਸਾਕੇਤ ਪਰਿਵਾਰਕ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਮੈਂਡੀ ਤੱਖਰ ਵੱਲੋਂ ਪੇਸ਼ ਹੋਏ ਵਕੀਲ ਈਸ਼ਾਨ ਮੁਖਰਜੀ ਨੇ ਪੁਸ਼ਟੀ ਕੀਤੀ ਕਿ ਪਰਿਵਾਰਕ ਅਦਾਲਤ ਨੇ ਤਲਾਕ ਦੇ ਪਹਿਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਤਲਾਕ ਦੀਆਂ ਸ਼ਰਤਾਂ ਅਤੇ ਹੋਰ ਵੇਰਵਿਆਂ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ। ਮੈਂਡੀ ਤੱਖਰ ਨੇ 13 ਫਰਵਰੀ, 2024 ਨੂੰ ਇਕ ਜਿਮ ਟ੍ਰੇਨਰ ਅਤੇ ਸੀ.ਈ.ਓ. ਨਾਲ ਵਿਆਹ ਕੀਤਾ। ਮੈਂਡੀ ਤੱਖਰ ਦੇ ਪਤੀ ਦਾ ਨਾਲ ਸ਼ੇਖਰ ਕੌਸ਼ਲ ਸੀ। ਵਿਆਹ ਹਿੰਦੂ ਅਤੇ ਸਿੱਖ ਦੋਵਾਂ ਰਸਮਾਂ ਨਾਲ ਹੋਇਆ ਸੀ। ਦੋਵੇਂ ਜਣੇ ਪਿਛਲੇ ਸਾਲ ਤੋਂ ਉਹ ਵੱਖਰੇ ਰਹਿ ਰਹੇ ਹਨ।

Posted By: Daily Suraj Bureau

Latest News