Daily Suraj

ਪੰਜਾਬੀ

ਡਾ. ਰਵਜੋਤ ਸਿੰਘ ਨੇ ਲਾਇਆ ਨਕਲੀ ਧਾਰਮਿਕਤਾ 'ਤੇ ਵੱਡਾ ਦੋਸ਼

18 Jun, 2025 10:01 PM

ਚੰਡੀਗੜ੍ਹ : ਵਾਇਰਲ ਤਸਵੀਰਾਂ ਨੂੰ ਲੈ ਕੇ ਮੰਤਰੀ ਡਾ. ਰਵਜੋਤ ਸਿੰਘ ਨੇ ਬਿਕਰਮ ਮਜੀਠੀਆ ਉੱਤੇ ਤੰਜ਼ ਕੱਸਿਆ ਹੈ। ਡਾ. ਰਵਜੋਤ ਸਿੰਘ ਨੇ ਕਿਹਾ ਹੈ ਕਿ ਮੈਨੂੰ ਪਤਾ ਲੱਗਿਆ ਹੈ ਕਿ ਇਹ ਗੁਰਬਾਣੀ ਪੜ੍ਹਦਾ ਹੈ ਪਰ ਇਹ ਕਿਵੇਂ ਦੇ ਲੋਕ ਨੇ... ਸਵੇਰੇ ਗੁਰਬਾਣੀ ਪੜ੍ਹਦੇ ਹਨ ਤੇ ਸ਼ਾਮ ਨੂੰ ਇਹ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਤਸਵੀਰਾਂ ਐਡਿਟ ਕਰਕੇ ਔਰਤ ਨੂੰ ਮੇਰੇ ਨਾਲ ਦਿਖਾਇਆ ਹੈ।

ਡਾ. ਰਵਜੋਤ ਸਿੰਘ ਨੇ ਕਿਹਾ ਹੈ ਕਿ AI ਨਾਲ ਤਸਵੀਰਾਂ ਬਣਾਈਆਂ ਗਈਆਂ ਹਨ ਅਤੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਦੇ ਕੇ ਦੁੱਖ ਲੱਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਹਮੇਸ਼ਾ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ। ਉਨਾਂ ਨੇ ਕਿਹਾ ਹੈ ਕਿ ਮਜੀਠੀਆ ਨੇ ਘਟੀਆ ਦਰਜੇ ਦੀ ਸਿਆਸਤ ਕੀਤੀ ਹੈ।

#DrRavjotSingh #ReligiousHypocrisy #Gurbani #PoliticalCommentary #TruthVsShowOff #PunjabPolitics #DoubleStandards #SpiritualIntegrity


Posted By: Daily Suraj Bureau

Latest News