Daily Suraj

ਪੰਜਾਬੀ

ਯੂਪੀ SIR: 2.89 ਕਰੋੜ ਨਾਂ ਕੱਟੇ; ਹੁਣ 12.55 ਕਰੋੜ ਵੋਟਰ

06 Jan, 2026 06:23 PM

ਪਹਿਲਾਂ 15.44 ਕਰੋਡ਼ ਵੋਟਰ ਸਨ; 11 ਸੂਬਿਆਂ ਵਿਚ 3.69 ਕਰੋਡ਼ ਨਾਂ ਕੱਟੇ ਗਏ
ਉੱਤਰ ਪ੍ਰਦੇਸ਼ ਵਿਚ ਐਸਆਈਆਰ ਦੀ ਡਰਾਫਟ ਸੂਚੀ ਜਾਰੀ ਹੋ ਗਈ ਹੈ। ਇਸ ਵਿਚ 2.89 ਕਰੋੜ ਨਾਂ ਕੱਟ ਦਿੱਤੇ ਗਏ ਹਨ। ਪਹਿਲਾਂ ਵਾਲੀ ਸੂਚੀ ਵਿਚ 46.23 ਲੱਖ ਮ੍ਰਿਤਕਾਂ ਦੇ ਨਾਂ ਵੀ ਸ਼ਾਮਲ ਸਨ। ਇਸ ਤੋਂ ਇਲਾਵਾ 2.17 ਕਰੋੜ ਲੋਕਾਂ ਦੇ ਪਤੇ ਬਦਲ ਗਏ ਹਨ ਤੇ 25.47 ਲੱਖ ਫਰਜ਼ੀ ਵੋਟਰ ਸਨ। ਜ਼ਿਕਰਯੋਗ ਹੈ ਕਿ ਪਹਿਲਾਂ ਸੂਬੇ ਵਿਚ 15.44 ਕਰੋੜ ਵੋਟਰ ਸੀ ਤੇ ਹੁਣ 12.55 ਕਰੋੜ ਵੋਟਰ ਰਹਿ ਗਏ ਹਨ। ਉਤਰ ਪ੍ਰਦੇਸ਼ ਦੇ ਦਸ ਜ਼ਿਲ੍ਹਿਆਂ ਵਿਚ ਸਭ ਤੋਂ ਵੱਧ ਨਾਂ ਕੱਟੇ ਗਏ ਹਨ ਜਿਨ੍ਹਾਂ ਵਿਚ ਲਖਨਊ, ਗਾਜ਼ਿਆਬਾਦ, ਬਲਰਾਮਪੁਰ, ਕਾਨਪੁਰ, ਮੇਰਠ, ਪ੍ਰਯਾਗਰਾਜ, ਗੌਤਮ ਬੁੱਧ ਨਗਰ, ਆਗਰਾ, ਸ਼ਾਹਜਹਾਂਪੁਰ, ਬਰੇਲੀ ਸ਼ਾਮਲ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਯੂਪੀ ਤੋਂ ਪਹਿਲਾਂ 11 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਐਸਆਈਆਰ ਡਰਾਫਟ ਵੋਟਰ ਸੂਚੀ ਜਾਰੀ ਹੋ ਗਈ ਸੀ ਜਿਸ ਵਿਚ 3.69 ਕਰੋੜ ਵੋਟਰਾਂ ਦੇ ਨਾਂ ਕੱਟ ਚੁੱਕੇ ਹਨ।

Posted By: Daily Suraj Bureau

Latest News