Daily Suraj

ਪੰਜਾਬੀ

ਪਾਰਟੀ ਹਾਈਕਮਾਂਡ ਕੋਲੋਂ ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਬਦਲਣ ਤੋਂ ਮੰਗ

06 Feb, 2026 03:57 PM

ਜੇ 2027 ਚ ਕਾਂਗਰਸ ਨੇ ਸਰਕਾਰ ਬਣਾਉਣੀ ਤਾਂ ਫੈਸਲਾ ਲੈਣਾ ਪੈਣਾ-ਸਰਪੰਚ ਰੁਪਿੰਦਰ ਕੌਰ ਕਪੂਰਥਲਾ, (ਇੰਦਰਜੀਤ)ਪੰਜਾਬ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਵੜਿੰਗ ਦੇ ਰਹਿੰਦਿਆਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣ ਸਕਦੀ। ਪਿੰਡ ਬਾਬਾ ਦੀਪ ਸਿੰਘ ਨਗਰ ਦੀ ਸਰਪੰਚ ਰੁਪਿੰਦਰ ਕੌਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਉਂਕਿ ਰਾਜਾ ਸਾਹਿਬ ਸਟੇਜ ਤੇ ਬੋਲਣ ਲੱਗੇ ਕਿ ਬੋਲ ਦਿੰਦੇ ਨੇ ਉਹਨਾਂ ਨੂੰ ਖੁਦ ਨਹੀਂ ਪਤਾ ਚੱਲਦਾ ਪਿਛਲੇ ਦਿਨੀ ਤਰਨ ਤਰਨ ਦੇ ਇਲੈਕਸ਼ਨਾਂ ਦੇ ਦੌਰਾਨ ਉਨ੍ਹਾਂ ਵੱਲੋਂ ਸਵਰਗਵਾਸੀ ਬੂਟਾ ਸਿੰਘ ਦੇ ਖਿਲਾਫ ਭੱਦੀ ਸ਼ਬਦਾਵਲੀ ਬੋਲਣ ਕਰਕੇ ਇੱਕ ਵੱਡਾ ਤਬਕਾ ਸਮਾਜ ਦਾ ਨਾਰਾਜ਼ ਹੋ ਗਿਆ ਜਿਸ ਕਰਕੇ ਕਾਂਗਰਸ ਪਾਰਟੀ ਸੀਟ ਹਾਰ ਗਈ। ਜੇਕਰ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਬਣਾਉਣੀ ਚਾਹੁੰਦੇ ਹੋ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਜਗ੍ਹਾ ਕੋਈ ਹੋਰ ਪ੍ਰਧਾਨ ਬਣਾਇਆ ਜਾਵੇ ਕਿਉਂਕਿ ਮੌਜੂਦਾ ਸਰਕਾਰ ਦੇ ਖਿਲਾਫ ਰਾਜਾ ਵੜਿੰਗ ਕੁਝ ਵੀ ਬੋਲਣ ਤੋਂ ਬੱਚਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਨ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਇੱਥੇ ਦੇ ਕਾਟੋ ਕਲੇਸ਼ ਨੂੰ ਖਤਮ ਕਰੇ।

Posted By: Daily Suraj Bureau

Latest News