Daily Suraj

ਪੰਜਾਬੀ

ਸਰਕਾਰੀ ਆਈਟੀਆਈ ਮਾਨਸਾ ਵਿਖੇ ਸਵੈ-ਰੁਜ਼ਗਾਰ ਸਬੰਧੀ ਸੈਮੀਨਾਰ

16 Dec, 2024 05:30 AM

ਮਾਨਸਾ : ਐੱਮਐੱਸਐੱਮਈ (ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਿਜ਼) ਵੱਲੋਂ ਪ੍ਰਿੰਸੀਪਲ ਆਈਟੀਆਈ ਮਾਨਸਾ ਗੁਰਮੇਲ ਸਿੰਘ ਮਾਖਾ ਦੀ ਅਗਵਾਈ ਹੇਠ ਸਿੱਖਿਆਰਥੀਆਂ ਦੀ ਜਾਗਰੂਕਤਾ ਲਈ ਸਵੈ - ਰੁਜ਼ਗਾਰ ਨਾਲ ਸਬੰਧਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਐੱਮਐੱਸਐੱਮਈ ਦੇ ਸਹਾਇਕ ਡਇਰੈਕਟਰ ਵਜ਼ੀਰ ਸਿੰਘ ਨੇ ਸਬਸਿਡੀ ਨਾਲ ਲੋਨ ਲੈਣ ਬਾਰੇ ਅਤੇ ਇੰਡਸਟਰੀ ਲਗਾਉਣ ਬਾਰੇ ਅਤੇ ਇੰਡਸਟਰੀ ਤੋਂ ਬਣੇ ਉਤਪਾਦਾਂ ਦੀ ਮਾਰਕੀਟਿੰਗ ਬਾਰੇ ਸਿੱਖਿਆਰਥੀਆਂ ਨੂੰ ਵਿਸਥਾਰਤ ਜਾਣਕਾਰੀ ਦਿੱਤੀ। ਇਸ ਮੌਕੇ ਸਹਾਇਕ ਡਾਇਰੈਕਟਰ ਅਨੂਪਮਾ ਰਾਣੀ ਨੇ ਕਿਹਾ ਕਿ ਇਸ ਸੈਕਟਰ ਅਧੀਨ ਇੰਡਸਟਰੀ ਲਗਾਉਣ ਲਈ 100 ਕਰੋੜ ਤੱਕ ਦਾ ਲੋਨ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰਮਿੰਦਰ ਸਿੰਘ ਫ਼ੰਕਸ਼ਨਲ ਮੈਨੇਜਰ ਨੇ ਵੱਖ-ਵੱਖ ਸਵੈ-ਰੋਜਗਾਰ ਨਾਲ ਸਬੰਧਿਤ ਸਕੀਮਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਭੁਪਿੰਦਰ ਕੁਮਾਰ ਐਲ.ਡੀ.ਐਮ. ਮਾਨਸਾ ਨੇ ਕਿਹਾ ਕਿ ਬੈਂਕਾ ਵੱਲੋਂ ਲੋਨ ਦੀ ਸੁਵਿਧਾ ਆਸਾਨ ਪ੍ਰਣਾਲੀ ਰਾਹੀਂ ਦਿੱਤੀ ਜਾ ਰਹੀ ਹੈ। ਇਸ ਮੌਕੇ ਸਮੂਹ ਸਿੱਖਿਆਰਥੀਆਂ ਨੂੰ ਰਿਫ਼ਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ। ਸੈਮੀਨਾਰ ਦੌਰਾਨ ਸ਼ੰਕਰ ਗੋਇਲ, ਅਮਰਜੀਤ ਸਿੰਘ ਵਾਲੀਆ ਫ਼ੰਕਸ਼ਨਲ ਮੈਨੇਜਰ, ਰਜਤ ਕੁਮਾਰ ਮਾਨਸਾ, ਹਰਵਿੰਦਰ ਭਾਰਦਵਾਜ ਸਾਬਕਾ ਪ੍ਰਿੰਸੀਪਲ, ਪਲੇਸਮੈਂਟ ਅਫ਼ਸਰ ਜਸਪਾਲ ਸਿੰਘ, ਗੁਰਪਿਆਰ ਸਿੰਘ ਹੋਸਟਲ ਸੁਪਰਡੈਂਟ ਅਤੇ ਸੰਸਥਾ ਦਾ ਸਮੁੱਚਾ ਸਟਾਫ ਮੌਜੂਦ ਸਨ।

Posted By: Daily Suraj Bureau

Latest News