Daily Suraj

ਪੰਜਾਬੀ

ਸੜਕ ਹਾਦਸੇ ਵਿਚ ਇਕ ਦੀ ਮੌਤ ਤੇ ਕੁਝ ਜ਼ਖਮੀ

15 Mar, 2021 05:30 AM

ਧਾਰੀਵਾਲ, 15 ਮਾਰਚ- ਪਿੰਡ ਸੋਹਲ ਦੇ ਨਜ਼ਦੀਕ ਕੌਮੀ ਸ਼ਾਹ ਮਾਰਗ 'ਤੇ ਇਕ ਬੱਸ ਵਲੋਂ ਗੰਨਾ ਲੈ ਕੇ ਜਾ ਰਹੀ ਟ੍ਰੈਕਟਰ ਟਰਾਲੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਗਈ, ਜਿਸ ਵਿਚ ਟ੍ਰੈਕਟਰ ਟਰਾਲੀ ਪਲਟਣ ਨਾਲ ਟ੍ਰੈਕਟਰ ਚਾਲਕ ਕਿਸਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਉਸਦੇ ਨਾਲ ਬੈਠਾ ਉਸਦਾ ਭਰਾ ਤੇ ਬਸ ਵਿਚ ਬੈਠੀਆਂ ਕੁਝ ਸਵਾਰੀਆਂ ਜਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਸਰਕਾਰੀ ਐਮਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਗੁਰਦਾਸਪੂਰ ਭੇਜਿਆ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਸ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Daily Suraj Bureau

Latest News