Daily Suraj

ਪੰਜਾਬੀ

ਕੈਨੇਡਾ ਦੇ ਸਰੀ ਵਿੱਚ ਅਣਗਹਿਲੀ ਨਾਲ ਕਾਰ ਚਲਾਉਣ ਵਾਲੇ ਦੋ ਪੰਜਾਬੀ ਵਿਦਿਆਰਥੀਆਂ ਨੂੰ ਅਦਾਲਤ ਨੇ ਸੁਣਾਈ ਸਜ਼ਾ

24 May, 2025 10:15 PM

ਕੈਨੇਡਾ : ਕੈਨੇਡਾ ਵਿੱਚ ਅਣਗਹਿਲੀ ਨਾਲ ਕਾਰ ਚਲਾਉਣ ਵਾਲੇ ਦੋ ਵਿਦਿਆਰਥੀਆਂ ਨੂੰ ਅਦਾਲਤ ਨੇ ਸੁਣਾਈ ਸਜ਼ਾ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਜਨਵਰੀ 2024 ਵਿੱਚ ਹੋਏ ਹਿੱਟ-ਐਂਡ-ਰਨ ਮਾਮਲੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੋਵਾਂ ਨੇ 45 ਸਾਲਾ ਜੇਸਨ ਐਲਬਰਟ ਗ੍ਰੇ ਨੂੰ ਆਪਣੀ ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਲਗਭਗ 1.3 ਕਿਲੋਮੀਟਰ ਤੱਕ ਘਸੀਟ ਕੇ ਲੈ ਗਏ ਅਤੇ ਫਿਰ ਉਸ ਦੀ ਲਾਸ਼ ਨੂੰ ਸੜਕ ‘ਤੇ ਸੁੱਟ ਦਿੱਤਾ। ਇਸ ਘਟਨਾ ਤੋਂ ਬਾਅਦ ਦੋਵਾਂ ਨੂੰ ਸਜ਼ਾ ਪੂਰੀ ਕਰਨ ਤੋਂ ਬਾਅਦ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ।

ਇਹ ਘਟਨਾ 27 ਜਨਵਰੀ, 2024 ਨੂੰ ਸਵੇਰੇ 1.38 ਵਜੇ ਦੇ ਕਰੀਬ ਵਾਪਰੀ, ਜਦੋਂ ਜਗਦੀਪ ਸਿੰਘ ਦੀ ਲਾਲ ਫੋਰਡ ਮਸਟੈਂਗ ਚਲਾ ਰਹੇ ਗਗਨਪ੍ਰੀਤ ਸਿੰਘ ਨੇ ਯੂਨੀਵਰਸਿਟੀ ਡਰਾਈਵ ‘ਤੇ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ।

ਘਟਨਾ ਦੇ ਚਸ਼ਮਦੀਦਾਂ ਨੇ 911 ‘ਤੇ ਫ਼ੋਨ ਕੀਤਾ ਅਤੇ ਦੱਸਿਆ ਕਿ ਇੱਕ ਆਦਮੀ ਸੜਕ ‘ਤੇ ਪਿਆ ਸੀ ਅਤੇ ਇੱਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਕੁਝ ਪਲਾਂ ਬਾਅਦ ਉਨ੍ਹਾਂ ਨੇ ਉਹੀ ਕਾਰ ਗ੍ਰੇ ਨੂੰ ਘਸੀਟ ਰਹੀ ਸੀ। ਗਗਨਪ੍ਰੀਤ ਅਤੇ ਜਗਦੀਪ ਨੇ ਕਾਰ ਨੂੰ ਕੁਝ ਦੂਰੀ ‘ਤੇ ਰੋਕਿਆ, ਗ੍ਰੇ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਫਿਰ ਮੌਕੇ ਤੋਂ ਭੱਜ ਗਏ।

#CanadaNews #SurreyBC #PunjabiStudents #RecklessDriving #CourtVerdict #StudentAlert #InternationalStudents


Posted By: Daily Suraj Bureau

Latest News