Daily Suraj

ਪੰਜਾਬੀ

ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬਿਰਧ ਆਸ਼ਰਮ ਵਿਖੇ ਬਜ਼ੁਰਗਾਂ ਨਾਲ ਕੀਤੀ ਮੁਲਾਕਾਤ

07 Feb, 2026 04:08 PM

ਸੰਗਰੂਰ, (ਜਗਸੀਰ ਸਿੰਘ) - ਅੱਜ ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਂਚੋਂ ਵਿਖੇ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਇੱਥੇ ਪਹੁੰਚ ਕੇ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ, ਬਹੁਤ ਸਾਰੇ ਵਿਦਿਆਰਥੀ ਬਜ਼ੁਰਗਾਂ ਨੂੰ ਮਿਲ ਕੇ ਭਾਵੁਕ ਹੁੰਦੇ ਰਹੇ, ਅਤੇ ਉਨਾਂ ਦੀ ਹੱਡ ਬੀਤੀ ਸੁਣ ਕੇ ਆਪਣੇ ਹੰਜੂਆਂ ਨੂੰ ਰੋਕ ਨਾ ਸਕੇ, ਬਜ਼ੁਰਗ ਵੀ ਉਹਨਾਂ ਵਿੱਚੋਂ ਆਪਣੇ ਪਰਿਵਾਰ ਨੂੰ ਭਾਲਦੇ ਨਜ਼ਰ ਆ ਰਹੇ ਸੀ, ਆਏ ਹੋਏ ਸਕੂਲ ਦੇ ਵਿਦਿਆਰਥੀਆਂ ਨੇ ਪੁਲਿਸ ਵਿੱਚੋਂ ਰਿਟਾਇਰ ਹੋਏ ਬਜ਼ੁਰਗ ਕੁਲਬੀਰ ਸਿੰਘ ਨਾਲ ਬਹੁਤ ਲੰਮੀਆਂ ਗੱਲਾਂ ਬਾਤਾਂ ਕੀਤੀਆਂ, ਵਿਦਿਆਰਥੀਆਂ ਨੇ ਬਜ਼ੁਰਗ ਦੀ ਬੀਤੀ ਹੋਈ ਜ਼ਿੰਦਗੀ ਬਾਰੇ ਜਾਣਿਆ, ਬਜ਼ੁਰਗ ਨੇ ਵੀ ਆਪਣੀ ਜ਼ਿੰਦਗੀ ਦੇ ਸਾਰੇ ਅਨੁਭਵ ਬੱਚਿਆਂ ਨਾਲ ਸਾਂਝੇ ਕੀਤੇ, ਇਸੇ ਤਰ੍ਹਾਂ ਇੱਕ ਬਜ਼ੁਰਗ ਮੁਖਤਿਆਰ ਸਿੰਘ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਹੋਇਆਂ ਕਿਹਾ ਕਿ ਹੁਣ ਮੇਰੇ ਪੁੱਤਰ ਧੀਆਂ ਇਸ ਬਿਰਧ ਆਸ਼ਰਮ ਦੇ ਸਾਰੇ ਸਟਾਫ ਮੈਂਬਰ ਹੀ ਹਨ , ਸਾਰੇ ਬਜ਼ੁਰਗਾਂ ਨੇ ਕਿਹਾ ਕਿ ਸਾਨੂੰ ਇਸ ਬਿਰਧ ਆਸ਼ਰਮ ਦਾ ਬਹੁਤ ਵੱਡਾ ਆਸਰਾ ਮਿਲਿਆ ਹੋਇਆ ਹੈ । ਇਸ ਮੌਕੇ ਬਿਰਧ ਆਸ਼ਰਮ ਦੇ ਪ੍ਰਬੰਧਕ ਡਾ ਅਵਿਨਾਸ਼ ਰਾਣਾ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦਾ ਇਸ ਤਰ੍ਹਾਂ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਨੂੰ ਮਿਲਣ ਆਉਣਾ ਬਹੁਤ ਹੀ ਲਾਹੇਵੰਦ ਸਿੱਧ ਹੁੰਦਾ ਹੈ, ਜਿੱਥੇ ਬੱਚਿਆਂ ਨੂੰ ਆਪਣੇ ਸੰਸਕਾਰਾਂ ਪਰਿਵਾਰਿਕ ਰਸਮਾ ਰਿਵਾਜਾਂ ਬਜ਼ੁਰਗਾਂ ਨਾਲ ਸਾਂਝ ਵਾਰੇ ਸਿੱਖਣ ਨੂੰ ਮਿਲਦਾ ਹੈ, ਉਥੇ ਹੀ ਬਜ਼ੁਰਗਾਂ ਨੂੰ ਵੀ ਇਹਨਾਂ ਦੇ ਆਉਣ ਨਾਲ ਖੁਸ਼ੀ ਮਹਿਸੂਸ ਹੁੰਦੀ ਹੈ, ਉਹਨਾਂ ਕਿਹਾ ਕਿ ਮੈਨੇਜਿੰਗ ਡਾਇਰੈਕਟਰ ਅਨਿਲ ਮਿੱਤਲ ਅਤੇ ਸਾਰਾ ਸਟਾਫ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਉਹ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਚੰਗੇ ਸੰਸਕਾਰ ਵੀ ਦੇ ਰਹੇ ਹਨ। ਇਸ ਸਮੇਂ ਰੇਨੂ ਰਾਣਾ (ਸਾਬਕਾ ਕੋ ਕਨਵੀਨਰ ਹਿਊਮਨ ਰਾਈਟਸ ਸੈਲ ਪੰਜਾਬ ) ਗੁਰਜੀਤ ਕੌਰ, ਪ੍ਰਦੀਪ ਸਿੰਘ, ਨਵਪ੍ਰੀਤ ਕੌਰ, ਅਮਰਪ੍ਰੀਤ ਕੌਰ, ਰਣਜੀਤ ਕੌਰ, ਸਾਹਿਲ ਕਾਂਸਲ,ਆਸੂ ਕਪਿਆਲ ,ਰਾਜੂ ਨਟ, ਕਰਨੈਲ ਸਿੰਘ, ਅਵਤਾਰ ਸਿੰਘ, ਸਾਹਿਲ ਕੁਮਾਰ ਤੋਂ ਇਲਾਵਾ ਸਾਰੇ ਸਟਾਫ ਮੈਂਬਰ ਅਤੇ ਬਜ਼ੁਰਗ ਮੌਜੂਦ ਸਨ।

Posted By: Daily Suraj Bureau

Latest News