350 ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ
ਸੰਗਰੂਰ,16 ਦਸੰਬਰ (ਜਗਸੀਰ ਲੌਂਗੋਵਾਲ)- ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕੀਤਾ ਗਿਆ। ਸੁਰਿੰਦਰ ਪਾਲ ਸਿੰਘ ਸਿਦਕੀ, ਇੰਦਰਪਾਲ ਕੌਰ ਪਰਿਵਾਰ ਦੇ ਸਹਿਯੋਗ ਨਾਲ ਅਤੇ ਹਰਭਜਨ ਸਿੰਘ ਭੱਟੀ ਮੁੱਖ ਸੇਵਾਦਾਰ ਸੁਸਾਇਟੀ, ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਹਰਪ੍ਰੀਤ ਸਿੰਘ ਪ੍ਰੀਤ , ਭਾਈ ਸਤਵਿੰਦਰ ਸਿੰਘ ਭੋਲਾ ਹੈੱਡ ਗ੍ਰੰਥੀ ਦੀ ਦੇਖ ਰੇਖ ਹੇਠ ਹੋਏ ਰਾਤਰੀ ਦੇ ਇਸ ਸਮਾਗਮ ਦੀ ਆਰੰਭਤਾ ਸੋਦਰੁ ਰਹਿਰਾਸ ਸਾਹਿਬ ਦੇ ਪਾਠ ਨਾਲ ਕੀਰਤਨ ਰੂਪ ਵਿੱਚ ਕੀਤੀ ਗਈ। ਉਪਰੰਤ ਸੁਸਾਇਟੀ ਵੱਲੋਂ ਚੱਲ ਰਹੀ ਸ੍ਰੀ ਸਹਿਜ ਪਾਠਾਂ ਦੀ ਲੜੀ ਅਧੀਨ ਸੰਗਤਾਂ ਅਤੇ ਪਰਿਵਾਰ ਵੱਲੋਂ ਕੀਤੇ ਸਹਿਜ ਪਾਠਾਂ ਦੇ ਭੋਗ ਪੀ੍ਤਮ ਸਿੰਘ ਦੀ ਅਗਵਾਈ ਵਿੱਚ ਪਾਏ ਗਏ। ਇਸ ਮੌਕੇ ਹੋਏ ਕੀਰਤਨ ਦਰਬਾਰ ਵਿੱਚ ਬੀਬੀ ਗੁਰਦੀਪ ਕੌਰ, ਕਿਰਨ ਦੂਆ, ਰੇਖਾ ਰਾਣੀ, ਬਲਜੀਤ ਕੌਰ, ਸਵਰਨ ਕੌਰ ਤੋਂ ਇਲਾਵਾ ਗੁਰਕੰਵਲ ਸਿੰਘ, ਹਰਫੂਲ ਸਿੰਘ, ਚਰਨਜੀਤ ਪਾਲ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਮੀਤ ਸਿੰਘ ਸਾਹਨੀ, ਅਰਵਿੰਦ ਸਿੰਘ ਦੇ ਜਥਿਆਂ ਨੇ ਰਸਭਿੰਨੇ ਕੀਰਤਨ ਦੀ ਛਹਿਬਰ ਲਗਾਈ। ਭਾਈ ਗੁਰਿੰਦਰ ਸਿੰਘ ਗੁਜਰਾਲ ਨੇ ਸ਼ਬਦ ਗਾਇਨ ਅਤੇ ਵਿਆਖਿਆ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਦੇਸ਼ ,ਬਾਣੀ ਦਾ ਅਦਬ ਸਤਿਕਾਰ ਅਤੇ ਸਾਬਤ ਸੂਰਤ ਦਸਤਾਰ ਸਿਰਾ ਦੇ ਧਾਰਨੀ ਹੋਣ ਦੀ ਪ੍ਰੇਰਨਾ ਕੀਤੀ। ਜਥਿਆਂ ਨੂੰ ਇਸਤਰੀ ਸਤਿਸੰਗ ਸਭਾ ਦੀ ਮੁੱਖ ਸੇਵਾਦਾਰ ਬੀਬੀ ਬਲਵੰਤ ਕੌਰ, ਸੰਤੋਸ਼ ਕੌਰ, ਹਰਭਜਨ ਸਿੰਘ ਭੱਟੀ, ਅਵਤਾਰ ਸਿੰਘ, ਗੁਲਜ਼ਾਰ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਿਰੋਪਾਓ ਦੇ ਕੇ ਸਤਿਕਾਰ ਕੀਤਾ। ਐਡਵੋਕੇਟ ਨਰਿੰਦਰ ਪਾਲ ਸਿੰਘ ਸਾਹਨੀ ਸਰਪ੍ਰਸਤ ਨੇ ਪਰਿਵਾਰ ਵੱਲੋਂ ਮਿਲੇ ਸਹਿਯੋਗ ਲਈ ਅਤੇ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੁਸਾਇਟੀ ਦੇ ਅਗਲੇਰੇ ਪ੍ਰੋਗ੍ਰਾਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ 27 ਦਸੰਬਰ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੁਸਾਇਟੀ ਵੱਲੋਂ ਸ਼ਿਵਮ ਕਲੋਨੀ ਵਿਖੇ ਸਵੇਰੇ ਨਾਮ ਸਿਮਰਨ ਸਮਾਗਮ ਹੋਵੇਗਾ ਅਤੇ ਲੰਗਰ ਦੀ ਸੇਵਾ ਸੁਸਾਇਟੀ ਸਰਪ੍ਰਸਤ ਰਾਜਵਿੰਦਰ ਸਿੰਘ ਲੱਕੀ ਦੇ ਸਹਿਯੋਗ ਨਾਲ ਕੀਤੀ ਜਾਵੇਗੀ। ਸਹਿਯੋਗੀਆਂ ਨੂੰ ਸੁਸਾਇਟੀ ਵੱਲੋਂ ਜਗਤਾਰ ਸਿੰਘ ਪ੍ਧਾਨ, ਹਰਭਜਨ ਸਿੰਘ ਭੱਟੀ, ਗੁਰਿੰਦਰ ਸਿੰਘ ਗੁਜਰਾਲ ਦੇ ਨਾਲ ਬੀਬੀ ਬਲਵੰਤ ਕੌਰ ਅਤੇ ਕੌਂਸਲਰ ਸਿਮਰਤ ਕੌਰ ਰਾਣਾ ਪੂਨੀਆ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਨੇ ਸਨਮਾਨਿਤ ਕੀਤਾ। ਸਮਾਗਮ ਸਬੰਧੀ ਦਲਵੀਰ ਸਿੰਘ ਬਾਬਾ, ਹਰਿੰਦਰਵੀਰ ਸਿੰਘ, ਮਨਿੰਦਰ ਪਾਲ ਸਿੰਘ, ਬਲਜੋਤ ਸਿੰਘ, ਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਭਰਪੂਰ ਸਿੰਘ ਗੋਲਡੀ, ਰਵਨੀਤ ਕੌਰ, ਕਮਲਪ੍ਰੀਤ ਕੌਰ ਆਦਿ ਨੇ ਵੱਖ ਵੱਖ ਸੇਵਾਵਾਂ ਨਿਭਾਈਆਂ।ਇਸ ਸਮਾਗਮ ਵਿੱਚ ਰਿਤੂ ਕੰਡਾ ਵਾਰਡ ਕੌਂਸਲਰ ਦੇ ਨਾਲ ਇਸਤਰੀ ਸਤਿਸੰਗ ਸਭਾਵਾਂ ਵੱਲੋਂ ਜਤਿੰਦਰ ਕੌਰ, ਵਰਿੰਦਰ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਬਲਜਿੰਦਰ ਕੌਰ, ਮਨਜੀਤ ਕੌਰ, ਸਤਿੰਦਰ ਕੌਰ, ਮਨਪ੍ਰੀਤ ਕੌਰ, ਗੁਰਮੀਤ ਕੌਰ, ਜੋਗਿੰਦਰ ਕੌਰ, ਹਰਵਿੰਦਰ ਪਾਲ ਕੌਰ, ਅਮਨਦੀਪ ਕੌਰ, ਹਰਵਿੰਦਰ ਕੌਰ, ਪ੍ਰੋ ਰਾਜਵਿੰਦਰ ਕੌਰ, ਗੁਰਵਿੰਦਰ ਕੌਰ, ਕਿਰਪਾਲ ਕੌਰ, ਅਮਰਜੀਤ ਕੌਰ ਸਮੇਤ ਰਸਵਿੰਦਰ ਸਿੰਘ, ਹਮੀਰ ਸਿੰਘ, ਰਾਜਵਿੰਦਰ ਸਿੰਘ ਲੱਕੀ ਸਰਪ੍ਰਸਤ, ਹਰਦੀਪ ਸਿੰਘ ਸਾਹਨੀ, ਗੁਰਮੀਤ ਸਿੰਘ ਨਾਗੀ, ਗੁਰਸਿਮਰਨ ਸਿੰਘ ਗੁਜਰਾਲ, ਮਨਮੋਹਨ ਸਿੰਘ, ਜਸਵੀਰ ਸਿੰਘ ਖਾਲਸਾ, ਡਾ ਪ੍ਰੋ ਹਰਮਿੰਦਰ ਸਿੰਘ, ਕਰਤਾਰ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ ਪੱਪੂ, ਹੈਪੀ ਕੰਡਾ, ਸਰਬਜੀਤ ਸਿੰਘ ਰੇਖੀ, ਵਰਿੰਦਰਜੀਤ ਸਿੰਘ ਬਜਾਜ, ਅਸ਼ੋਕ ਕੁਮਾਰ, ਸੁਭਾਸ਼ ਕੁਮਾਰ, ਹਰੀਸ਼ ਅਰੋੜਾ ਆਦਿ ਸਮੇਤ ਸ਼ਹਿਰੀ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮੁੱਚਾ ਸਮਾਗਮ ਆਨੰਦਮਈ ਹੋ ਨਿੱਬੜਿਆ।
Posted By: Daily Suraj Bureau