Daily Suraj

ਪੰਜਾਬੀ

ਭਾਰਤ ਨੂੰ ਨਵਾਂ ਵੱਡਾ ਝਟਕਾ: ਮੈਕਸੀਕੋ ਵੀ ਲਗਾਏਗਾ ਉੱਚ ਟੈਰਿਫ

11 Dec, 2025 08:02 PM

ਅਮਰੀਕਾ ਤੋਂ ਬਾਅਦ ਹੁਣ ਮੈਕਸੀਕੋ ਵੀ ਭਾਰਤ ‘ਤੇ ਉੱਚ ਟੈਰਿਫ ਲਗਾਉਣ ਦੀ ਤਿਆਰ ਕਰ ਰਿਹਾ ਹੈ। ਮੈਕਸੀਕਨ ਸੰਸਦ ਨੇ ਭਾਰਤ ਸਮੇਤ ਪੰਜ ਏਸ਼ੀਆਈ ਦੇਸ਼ਾਂ ‘ਤੇ 50% ਤੱਕ ਉੱਚ ਟੈਰਿਫ ਲਗਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਮੈਕਸੀਕੋ ਜਿਨ੍ਹਾਂ ਦੇਸ਼ਾਂ ‘ਤੇ ਟੈਰਿਫ ਲਗਾਏਗਾ, ਉਨ੍ਹਾਂ ਵਿੱਚ ਚੀਨ, ਭਾਰਤ, ਦੱਖਣੀ ਕੋਰੀਆ, ਥਾਈਲੈਂਡ ਅਤੇ ਇੰਡੋਨੇਸ਼ੀਆ ਸ਼ਾਮਲ ਹਨ।
 

ਜਾਣਕਾਰੀ ਅਨੁਸਾਰ ਇਹ ਟੈਰਿਫ ਉਨ੍ਹਾਂ ਦੇਸ਼ਾਂ ‘ਤੇ ਲਗਾਏ ਜਾਣਗੇ ਜਿਨ੍ਹਾਂ ਨਾਲ ਮੈਕਸੀਕੋ ਦਾ ਮੁਕਤ ਵਪਾਰ ਸਮਝੌਤਾ ਨਹੀਂ ਹੈ। ਇਹ ਨਵੇਂ ਟੈਰਿਫ ਅਗਲੇ ਸਾਲ ਤੋਂ ਲਾਗੂ ਹੋਣਗੇ। ਇਹ ਫੈਸਲਾ ਘਰੇਲੂ ਵਪਾਰਕ ਸਮੂਹਾਂ ਦੇ ਵਿਰੋਧ ਅਤੇ ਪ੍ਰਭਾਵਿਤ ਦੇਸ਼ਾਂ ਦੇ ਇਤਰਾਜ਼ਾਂ ਦੇ ਬਾਵਜੂਦ ਆਇਆ ਹੈ।
 

ਚੀਨੀ ਸਰਕਾਰ ਪ੍ਰਮੁੱਖ ਮੈਕਸੀਕਨ ਵਪਾਰਕ ਸੰਗਠਨ ਅਤੇ ਵਿਰੋਧੀ ਪਾਰਟੀਆਂ ਟੈਰਿਫਾਂ ਨੂੰ ਇੱਕ ਗਲਤ ਕਦਮ ਦੱਸ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਟੈਰਿਫ ਅਸਲ ਵਿੱਚ ਆਮ ਖਪਤਕਾਰਾਂ ‘ਤੇ ਇੱਕ ਵਾਧੂ ਟੈਕਸ ਹੈ, ਜਿਸ ਨਾਲ ਰੋਜ਼ਾਨਾ ਦੀਆਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ ਅਤੇ ਮਹਿੰਗਾਈ ਵਧਦੀ ਹੈ।

Posted By: Daily Suraj Bureau

Latest News