Daily Suraj

ਪੰਜਾਬੀ

ਦੇਸ਼ ਦੇ ਨਿਰਯਾਤ ਵਿੱਚ ਸੁਧਾਰ: ਬੀਤੇ ਸਾਲ ਨਾਲੋਂ 1.25 ਅਰਬ ਡਾਲਰ ਦਾ ਵੱਧ ਕਾਰੋਬਾਰ

10 Nov, 2020 05:30 AM

ਨਵੀਂ ਦਿੱਲੀ, 10 ਨਵੰਬਰ-ਦੇਸ਼ ਦੇ ਨਿਰਯਾਤ ਕਾਰੋਬਾਰ ਵਿਚ ਸੁਧਾਰ ਦੇ ਸੰਕੇਤ ਹਨ। ਨਵੰਬਰ ਦੇ ਪਹਿਲੇ ਹਫਤੇ ਵਿੱਚ ਨਿਰਯਾਤ 6.75 ਅਰਬ ਡਾਲਰ ਸੀ, ਜੋ ਸਾਲਾਨ ਅਧਾਰ ’ਤੇ 22.47 ਪ੍ਰਤੀਸ਼ਤ ਵਾਧੇ ਨੂੰ ਦਰਸਾਉਂਦਾ ਹੈ। ਇਸ ਵਿਚ ਦਵਾਈ, ਰਤਨ ਅਤੇ ਗਹਿਣੇ ਅਤੇ ਇੰਜਨੀਅਰਿੰਗ ਦੇ ਖੇਤਰ ਦਾ ਅਹਿਮ ਯੋਗਦਾਨ ਰਿਹਾ। ਇਕ ਅਧਿਕਾਰੀ ਨੇ ਦੱਸਿਆ ਕਿ ਸਾਲ ਪਹਿਲਾਂ ਨਵੰਬਰ ਦੇ ਪਹਿਲੇ ਹਫਤੇ ਵਿਚ ਨਿਰਯਾਤ 5.51 ਅਰਬ ਡਾਲਰ ਸੀ। ਇਸ ਹਿਸਾਬ ਨਾਲ ਇਸ ਸਾਲ ਨਵੰਬਰ ਵਿਚ 1.25 ਅਰਬ ਡਾਲਰ ਦੀ ਵਾਧਾ ਦਰਜ ਹੋਇਆ।

Latest News