Daily Suraj

ਪੰਜਾਬੀ

ਵੈਨਕੂਵਰ ਦੇ ਪੂਰਬੀ ਹਿੱਸੇ ‘ਚ ਹੜ੍ਹ, ਲੋਕਾਂ ਅਤੇ ਭੇਡਾਂ ਨੂੰ ਕੌਮੌਕਸ ਵੈਲੀ ਸਰਚ ਵੱਲੋਂ ਬਚਾਇਆ

31 Jan, 2026 12:54 PM

ਵੈਨਕੂਵਰ ਦੇ ਪੂਰਬੀ ਹਿੱਸੇ ਵਿੱਚ ਸ਼ੁੱਕਰਵਾਰ ਨੂੰ ਹੜ੍ਹ ਦਾ ਪਾਣੀ ਚੜ੍ਹਣ ਕਾਰਨ ਕੌਮੌਕਸ ਵੈਲੀ ਦੇ ਕੁਝ ਵਾਸੀਆਂ ਫਸ ਗਏ। ਰੈਸਕਿਊ ਟੀਮਾਂ ਨੇ ਤੁਰੰਤ ਕਾਰਵਾਈ ਕਰਕੇ ਫਸੇ ਲੋਕਾਂ ਨੂੰ ਬਚਾਇਆ। ਲੋਕਾਂ ਦੇ ਨਾਲ ਹੀ ਇੱਥੇ ਫਸੀਆਂ ਚਾਰ ਭੇਡਾਂ ਨੂੰ ਵੀ ਕੌਮੌਕਸ ਵੈਲੀ ਸਰਚ ਵੱਲੋਂ ਸੁਰੱਖਿਅਤ ਥਾਂ ‘ਤੇ ਲਿਜਾਇਆ ਗਿਆ। ਸ਼ੁੱਕਰਵਾਰ ਦੁਪਹਿਰ ਨੂੰ ਵੱਧ ਰਹੇ ਹੜ੍ਹ ਦੇ ਪਾਣੀ ਨੂੰ ਵੇਖਦਿਆਂ ਕੌਮੌਕਸ ਵੈਲੀ ਰੀਜਨਲ ਡਿਸਟ੍ਰਿਕਟ, ਸਿਟੀ ਆਫ ਕਰਟਨੀ ਅਤੇ ਕੌਮੌਕਸ ਫਰਸਟ ਨੇਸ਼ਨ ਨੇ ਸਟੇਟ ਆਫ ਐਮਰਜੈਂਸੀ ਐਲਾਨ ਕਰ ਦਿੱਤਾ। ਹੜ੍ਹ ਨੇ ਇਲਾਕੇ ਵਿੱਚ ਤਣਾਅ ਭਰਿਆ ਮਾਹੌਲ ਬਣਾਇਆ, ਜਿੱਥੇ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾਣ ਲਈ ਰੈਸਕਿਊ ਕਾਰਵਾਈ ਕੀਤੀ ਗਈ। ਇਸਦੇ ਨਾਲ-ਨਾਲ ਡਵ ਕ੍ਰੀਕ ਲਈ ਵੀ ਹੜ੍ਹ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ, ਤਾਂ ਜੋ ਲੋਕ ਅੱਗੇ ਆਉਣ ਵਾਲੇ ਖ਼ਤਰੇ ਲਈ ਤਿਆਰ ਰਹਿਣ। ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਰਹਿਣ ਅਤੇ ਹੜ੍ਹ ਵਾਲੇ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਹਾਲਾਤਾਂ ਦਾ ਅਧਿਆਨ ਕਰਦਿਆਂ ਰੈਸਕਿਊ ਟੀਮਾਂ ਅਤੇ ਸਥਾਨਕ ਸਰਕਾਰਾਂ ਨੇ ਐਮਰਜੈਂਸੀ ਪ੍ਰਬੰਧਾਂ ਨੂੰ ਬਲਦਿਆ ਹੈ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।

Posted By: Daily Suraj Bureau

Latest News