MP ਮਾਲਵਿੰਦਰ ਸਿੰਘ ਕੰਗ ਨੇ ਕਾਂਗਰਸ ਨੂੰ ਕੀਤੇ ਤਿੱਖੇ ਸਵਾਲ

MP ਮਾਲਵਿੰਦਰ ਸਿੰਘ ਕੰਗ ਨੇ ਕਾਂਗਰਸ ਨੂੰ ਕੀਤੇ ਤਿੱਖੇ ਸਵਾਲ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਾਂਸਦ ਮਾਲਵਿੰਦਰ ਸਿੰਘ ਕੰਗ ਨੇ ਕਾਂਗਰਸ ਨੂੰ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਲੋਕ ਸਭਾ ਵਿੱਚ ਕਿਸਾਨਾਂ ਦਾ ਮੁੱਦਾ ਕਿਉਂ ਨਹੀ ਚੁੱਕਿਐ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਜਦੋਂ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਕਿਸਾਨਾਂ ਨੂੰ ਕਿਉਂ ਭੁੱਲ ਜਾਂਦੀ ਹੈ। 

ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਕਿਸਾਨਾਂ ਦੇ ਨਾ ਉੱਤੇ ਦਿਖਾਵਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੀ ਕਾਂਗਰਸ ਪੰਜਾਬ ਵਿੱਚ ਉਦਯੋਗ ਦੇ ਖਿਲਾਫ ਹੈ।

ਕੰਗ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਕਿਸਾਨਾਂ ਦਾ ਰੌਲਾ ਪਾਉਂਦੀ ਹੈ ਉਸਨੇ ਆਪਣੀ ਸੱਤਾ ਵੇਲੇ ਕਿਸਾਨਾਂ ਲਈ ਕੀ ਕੀਤਾ ਹੈ। ਉਨ੍ਹਾਂ ਨੇ ਸਾਡੀ ਸਰਕਾਰ ਕਿਸਾਨਾਂ ਦੇ ਨਾਲ ਹੈ ਪਰ ਬਾਰਡਰ ਬੰਦ ਹੋਣ ਕਰਕੇ ਪੰਜਾਬ ਦੀ ਇੰਡਸਟਰੀ ਦਾ ਨੁਕਾਸਨ ਹੋ ਰਿਹਾ ਸੀ।