Daily Suraj

ਪੰਜਾਬੀ

ਹੈਪੀ ਪਸ਼ੀਆਂ ਗੈਂਗ ਦਾ ਪਾਕਿਸਤਾਨੀ ਕੁਨੈਕਸ਼ਨ, ISI ਦੀ ਸ਼ਹਿ 'ਤੇ ਪੰਜਾਬ 'ਚ ਕੀਤੇ ਧਮਾਕੇ; ਚੰਡੀਗੜ੍ਹ ਨੂੰ ਵੀ ਸੀ ਦਹਿਲਾਉਣ ਦੀ ਸਾਜ਼ਿਸ਼

12 May, 2025 09:49 PM

ਚੰਡੀਗੜ੍ਹ : ਪਿਛਲੇ ਇਕ ਸਾਲ ਵਿਚ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਖੇਤਰਾਂ 'ਚ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਬੰਬ ਧਮਾਕੇ ਕੀਤੇ ਗਏ। ਚੰਡੀਗੜ੍ਹ 'ਚ ਪਿਛਲੇ ਸਾਲ ਸੈਕਟਰ-10 ਦੀ ਇਕ ਕੋਠੀ 'ਤੇ ਹੈਂਡ ਗ੍ਰੇਨੇਡ ਹਮਲਾ ਹੋਇਆ ਸੀ, ਜਦੋਂਕਿ ਚਾਰ ਦਿਨ ਪਹਿਲਾਂ ਹੀ ਦੋ ਹੋਰ ਨੌਜਵਾਨਾਂ ਨੂੰ ਆਰਡੀਐਕਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਹ ਦੋਵੇਂ ਚੰਡੀਗੜ੍ਹ 'ਚ ਕੋਈ ਵੱਡਾ ਬੰਬ ਧਮਾਕਾ ਕਰਨ ਦੀ ਫ਼ਿਰਾਕ 'ਚ ਸਨ।

ਇਨ੍ਹਾਂ ਮਾਮਲਿਆਂ 'ਚ ਸ਼ਾਮਲ ਮੁਲਜ਼ਮ ਅੱਤਵਾਦੀ ਹੈਪੀ ਪਸ਼ੀਆਂ ਗੈਂਗ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਚੰਡੀਗੜ੍ਹ ਪੁਲਿਸ ਲਈ ਇਹ ਗੈਂਗ ਇਸ ਸਮੇਂ ਇਕ ਸਿਰਦਰਦ ਬਣ ਚੁੱਕੀ ਹੈ। ਹਾਲਾਂਕਿ, ਪਸ਼ੀਆਂ ਨੂੰ ਅਮਰੀਕੀ ਏਜੰਸੀ ਐਫਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ, ਪਰ ਉਸ ਦੇ ਗੁਰਗੇ ਪੰਜਾਬ ਅਤੇ ਚੰਡੀਗੜ੍ਹ 'ਚ ਸਰਗਰਮ ਹਨ।

#HappyPashianGang #PakistanConnection #TerrorismInPunjab #ISIConnection #ChandigarhThreat #SecurityAlert #CounterTerrorism #PunjabBlast #TerrorismThreat #IndianSecurity

Posted By: Daily Suraj Bureau

Latest News