Daily Suraj

ਪੰਜਾਬੀ

ਸੋਨੇ-ਚਾਂਦੀ ਨੇ ਫੜੀ ਰਫ਼ਤਾਰ, ਕੀਮਤਾਂ ‘ਚ ਵੱਡਾ ਉਛਾਲ

04 Feb, 2026 09:40 AM

ਆਉਣ ਵਾਲੇ ਦਿਨਾਂ ‘ਚ ਹੋਵੇਗਾ ਰਿਕਾਰਡ ਵਾਧਾ! ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਚਾਰ ਦਿਨਾਂ ਦੀ ਤੇਜ਼ ਗਿਰਾਵਟ ਤੋਂ ਬਾਅਦ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ 1:42 ਵਜੇ ਤੱਕ ਸੋਨੇ ਦੀਆਂ ਕੀਮਤਾਂ ਵਿੱਚ ਕਰੀਬ 5,816 ਰੁਪਏ ਦੀ ਤੇਜ਼ੀ ਦੇਖੀ ਗਈ। ਉੱਥੇ ਹੀ ਚਾਂਦੀ ਦੇ ਭਾਅ ਵਿੱਚ ਛੇ ਫ਼ੀਸਦੀ ਤੋਂ ਵੱਧ ਦੀ ਤੇਜ਼ੀ ਦੇ ਨਾਲ 16,719 ਰੁਪਏ ਦਾ ਉਛਾਲ ਆਇਆ। ਦੱਸ ਦਈਏ ਕਿ ਚਾਂਦੀ ਦੀਆਂ ਕੀਮਤਾਂ 29 ਜਨਵਰੀ ਨੂੰ 4,20,048 ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਈਆਂ ਸਨ, ਪਰ ਸਿਰਫ ਚਾਰ ਦਿਨਾਂ ਦੇ ਅੰਦਰ, ਇਹ ਲਗਭਗ 2.25 ਲੱਖ ਰੁਪਏ ਤੱਕ ਡਿੱਗ ਗਈਆਂ। ਅਜਿਹੇ ਵਿੱਚ ਹੁਣ ਚਾਂਦੀ ‘ਚ ਤੇਜੀ ਆਈ ਹੈ ਅਤੇ ਅੱਜ 2,84,734 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਸੋਨੇ ਦਾ ਤਾਜ਼ਾ ਭਾਅ 1,59,625 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਵਾਧਾ ਰੁਕਣ ਵਾਲਾ ਨਹੀਂ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਸੋਨਾ ਅਤੇ ਚਾਂਦੀ ਨਵੇਂ ਰਿਕਾਰਡ ਉੱਚਾਈ ‘ਤੇ ਪਹੁੰਚ ਸਕਦੇ ਹਨ।

Posted By: Daily Suraj Bureau

Latest News