Daily Suraj

ਪੰਜਾਬੀ

ਇੰਤਜ਼ਾਰ ਖਤਮ; ਪੀ.ਐਸ.ਈ.ਬੀ ਨੇ ਐਲਾਨਿਆ 10ਵੀਂ ਦਾ ਨਤੀਜਾ

16 May, 2025 11:36 PM

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ (PSEB Class 10th Result) ਵਲੋਂ ਅੱਜ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ 95 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ। ਕੁੱਲ 2,77,746 ਵਿਦਿਆਰਥੀਆਂ ਵਿੱਚੋਂ 2,65,548 ਪਾਸ ਹੋਏ। ਸੂਬੇ ਵਿੱਚੋਂ ਟਾਪ ਕਰਨ ਵਾਲੀਆਂ ਤਿੰਨੋਂ ਕੁੜੀਆਂ ਹਨ।

ਦੱਸ ਦਈਏ ਕਿ ਫਰੀਦਕੋਟ ਦੀ ਅਕਸ਼ਨੂਰ ਕੌਰ ਨੇ 650 ’ਚੋਂ 650 ਨੰਬਰ ਲੈ ਸੂਬੇ ਭਰ ’ਚ ਪਹਿਲਾ ਸਥਾਨ ਹਾਸਲ ਕੀਤਾ। ਦੂਸਰੇ ਸਥਾਨ ’ਤੇ ਸ੍ਰੀ ਮੁਕਤਸਰ ਸਾਹਿਬ ਦੀ ਰਤਿੰਦਰਦੀਪ ਕੌਰ ਰਹੀ ਤੇ ਤੀਜਾ ਸਥਾਨ ਮਾਲੇਰਕੋਟਲਾ ਦੀ ਅਰਸ਼ਦੀਪ ਕੌਰ ਨੇ ਹਾਸਲ ਕੀਤਾ।

#PSEBResults #10thResults #PunjabBoard #EducationNews #ResultsDeclared #StudentSuccess #PSEB2025 #PunjabEducation


Posted By: Daily Suraj Bureau

Latest News