ਕੇਂਦਰ ਸਰਕਾਰ ਵੱਲੋਂ 'ਦੇਖੋ ਅਪਨਾ ਦੇਸ਼ 2.0' ਮੁਹਿੰਮ ਦੀ ਸ਼ੁਰੂਆਤ: ਘੱਟ ਚਰਚਿਤ ਸੈਰ-ਸਪਾਟਾ ਕੇਂਦਰਾਂ ਨੂੰ ਮਿਲੇਗਾ ਬੜ੍ਹਾਵਾ
ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵਿਸ਼ਵ ਸੈਰ-ਸਪਾਟਾ ਦਿਵਸ 2026 ਦੇ ਮੌਕੇ 'ਤੇ ਦੇਸ਼ ਵਿੱਚ ਟੂਰਿਜ਼ਮ ਨੂੰ ਨਵੀਂ ਦਿਸ਼ਾ ਦੇਣ ਲਈ 'ਨੈਸ਼ਨਲ ਡਿਜੀਟਲ ਟੂਰਿਜ਼ਮ ਸਟੈਕ' ਅਤੇ ਵਿਕਲਪਕ ਸਥਾਨਾਂ ਲਈ ਰਾਸ਼ਟਰੀ ਮਿਸ਼ਨ—ਦੇਖੋ ਅਪਨਾ ਦੇਸ਼ 2.0' ਮੁਹਿੰਮ ਦੀ ਅਧਿਕਾਰਤ ਸ਼ੁਰੂਆਤ ਕੀਤੀ ਹੈ। ਇਸ ਤੋਂ ਇਲਾਵਾ, ਮੰਤਰਾਲੇ ਨੇ ਸੈਰ-ਸਪਾਟੇ ਦੇ ਪ੍ਰਚਾਰ ਅਤੇ ਮਾਰਕੀਟਿੰਗ ਨੂੰ ਮਜ਼ਬੂਤ ਕਰਨ ਲਈ ਉਦਯੋਗਿਕ ਭਾਈਵਾਲਾਂ ਨਾਲ ਪੰਜ ਮਹੱਤਵਪੂਰਨ ਸਮਝੌਤਿਆਂ (MoUs) 'ਤੇ ਦਸਤਖਤ ਕੀਤੇ ਹਨ। ਸਥਾਨਕ ਭਾਈਚਾਰਿਆਂ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸ਼ੇਖਾਵਤ ਨੇ ਕਿਹਾ ਕਿ ਭਾਰਤ ਦੇ ਸੈਰ-ਸਪਾਟਾ ਵਿਕਾਸ ਨੂੰ ਸਿਰਫ਼ ਮਸ਼ਹੂਰ ਸਥਾਨਾਂ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ। ਇਸ ਦਾ ਵਿਸਥਾਰ ਸਥਾਨਕ ਭਾਈਚਾਰਿਆਂ, ਉੱਦਮੀਆਂ, ਔਰਤਾਂ ਅਤੇ ਨੌਜਵਾਨਾਂ ਲਈ ਆਰਥਿਕ ਮੌਕੇ ਪੈਦਾ ਕਰਨ ਦੇ ਨਾਲ-ਨਾਲ ਸੈਰ-ਸਪਾਟੇ ਨੂੰ ਵਧੇਰੇ ਸੰਤੁਲਿਤ ਅਤੇ ਸਮਾਵੇਸ਼ੀ ਬਣਾਉਣ ਲਈ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੇ ਯਾਤਰੀ ਸਿਰਫ਼ ਤਸਵੀਰਾਂ ਖਿੱਚਣ ਦੀ ਬਜਾਏ ਸਥਾਨਕ ਪਕਵਾਨਾਂ, ਕਲਾ ਅਤੇ ਪਰੰਪਰਾਵਾਂ ਦੇ ਅਸਲ ਅਨੁਭਵਾਂ ਨੂੰ ਮਾਣਨਾ ਪਸੰਦ ਕਰਦੇ ਹਨ। 'ਦੇਖੋ ਅਪਨਾ ਦੇਸ਼ 2.0' ਦਾ ਮੁੱਖ ਉਦੇਸ਼ ਉਨ੍ਹਾਂ ਘੱਟ ਚਰਚਿਤ ਸਥਾਨਾਂ ਨੂੰ ਉਤਸ਼ਾਹਿਤ ਕਰਨਾ ਹੈ ਜਿੱਥੇ ਸੈਲਾਨੀਆਂ ਦੀ ਆਮਦ ਘੱਟ ਹੈ, ਤਾਂ ਜੋ ਜ਼ਿਆਦਾ ਭੀੜ ਵਾਲੇ ਸਥਾਨਾਂ 'ਤੇ ਬੋਝ ਘਟਾਇਆ ਜਾ ਸਕੇ। ਪਹਿਲੇ ਪੜਾਅ ਵਿੱਚ ਪਹਾੜੀ ਖੇਤਰਾਂ, ਤੱਟਵਰਤੀ ਇਲਾਕਿਆਂ, ਵਿਰਾਸਤੀ ਸ਼ਹਿਰਾਂ ਅਤੇ ਧਾਰਮਿਕ ਅਸਥਾਨਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। 5 ਵੱਡੀਆਂ ਕੰਪਨੀਆਂ ਨਾਲ ਕੀਤੇ ਗਏ ਸਮਝੌਤੇ ਸੈਰ-ਸਪਾਟਾ ਮੰਤਰਾਲੇ ਨੇ ਜ਼ਿੰਮੇਵਾਰ ਸੈਰ-ਸਪਾਟਾ ਅਤੇ ਭਾਈਚਾਰਕ ਭਾਗੀਦਾਰੀ ਨੂੰ ਵਧਾਵਾ ਦੇਣ ਲਈ ਪੰਜ ਪ੍ਰਮੁੱਖ ਸੰਸਥਾਵਾਂ ਨਾਲ ਸਮਝੌਤੇ ਸਾਂਝੇ ਕੀਤੇ। ਇਨ੍ਹਾਂ ਵਿੱਚ ਏਅਰਬੀਐਨਬੀ ਇੰਡੀਆ (Airbnb India), ਫਲਿਕਸਬਸ ਇੰਡੀਆ (FlixBus India), ਗਲੈਂਸ ਡਿਜੀਟਲ ਐਕਸਪੀਰੀਅੰਸ (Glance Digital Experience), ਆਈਸ਼ਰ ਗਰੁੱਪ ਫਾਊਂਡੇਸ਼ਨ (Eicher Group Foundation) ਅਤੇ ਮੇਕਮਾਈਟ੍ਰਿਪ (MakeMyTrip) ਸ਼ਾਮਲ ਹਨ। AI ਅਤੇ ਡਿਜੀਟਲ ਤਕਨਾਲੋਜੀ ਨਾਲ ਬਦਲੇਗਾ ਯਾਤਰਾ ਦਾ ਅਨੁਭਵ ONDC ਅਤੇ ICDIA ਦੇ ਸਹਿਯੋਗ ਨਾਲ ਵਿਕਸਤ ਕੀਤਾ ਜਾ ਰਿਹਾ 'ਨੈਸ਼ਨਲ ਡਿਜੀਟਲ ਟੂਰਿਜ਼ਮ ਸਟੈਕ' ਭਾਰਤ ਦੇ ਸੈਰ-ਸਪਾਟਾ ਖੇਤਰ ਨੂੰ ਪਹੁੰਚਯੋਗ ਅਤੇ ਭਰੋਸੇਮੰਦ ਬਣਾਏਗਾ। ਇਹ ਡਿਜੀਟਲ ਬੁਨਿਆਦੀ ਢਾਂਚਾ ਸੈਰ-ਸਪਾਟਾ ਸੇਵਾ ਪ੍ਰਦਾਤਾਵਾਂ ਨੂੰ ਇੱਕੋ ਪਲੇਟਫਾਰਮ 'ਤੇ ਲਿਆਏਗਾ, ਜਿੱਥੇ ਬੁਕਿੰਗ, ਭੁਗਤਾਨ, ਰੇਟਿੰਗਾਂ ਅਤੇ ਸ਼ਿਕਾਇਤ ਨਿਵਾਰਨ ਦੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ। ਇਹ ਪ੍ਰੋਜੈਕਟ ਜਨਵਰੀ 2027 ਤੱਕ ਪਾਇਲਟ ਯੋਜਨਾ ਵਜੋਂ ਲਾਗੂ ਕੀਤਾ ਜਾਵੇਗਾ। ਸੈਰ-ਸਪਾਟਾ ਮੰਤਰਾਲੇ ਦੇ ਸਕੱਤਰ ਭੁਵਨੇਸ਼ ਕੁਮਾਰ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਡਾਟਾ-ਸੰਚਾਲਿਤ ਪ੍ਰਬੰਧਨ ਨਾਲ ਯਾਤਰਾਵਾਂ ਨੂੰ ਵਧੇਰੇ ਸੁਖਾਲਾ ਬਣਾਇਆ ਜਾ ਸਕਦਾ ਹੈ। ਸਮਾਗਮ ਦੌਰਾਨ 'ਸਰਵਮ ਏਆਈ' (Sarvam AI) ਦੇ ਸਹਿ-ਸੰਸਥਾਪਕ ਵਿਵੇਕ ਰਾਘਵਨ ਨੇ "ਡਿਜੀਟਲ ਏਜੰਡਾ ਅਤੇ ਏਆਈ ਦੁਆਰਾ ਸੈਰ-ਸਪਾਟੇ ਦਾ ਪੁਨਰ-ਨਿਰਮਾਣ" 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਤਕਨਾਲੋਜੀ ਹਰੇਕ ਯਾਤਰੀ ਲਈ ਇੱਕ ਅਨੁਕੂਲਿਤ ਅਤੇ ਨਿੱਜੀ ਅਨੁਭਵ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
Posted By: Daily Suraj Bureau