Daily Suraj

ਪੰਜਾਬੀ

ਹਰਿਆਣਾ ’ਚ ‘ਆਪ੍ਰੇਸ਼ਨ ਸ਼ੀਲਡ ਡ੍ਰਿਲ’ ਦਾ ਕੀਤਾ ਜਾਵੇਗਾ ਆਯੋਜਨ : ਗ੍ਰਹਿ ਸਕੱਤਰ ਸੁਮਿਤਾ ਮਿਸ਼ਰਾ

30 May, 2025 10:34 PM

ਹਰਿਆਣਾ : ਸ਼ਨੀਵਾਰ ਨੂੰ ਹਰਿਆਣਾ ਵਿੱਚ ਆਪ੍ਰੇਸ਼ਨ ਸ਼ੀਲਡ ਡ੍ਰਿਲ ਦਾ ਆਯੋਜਨ ਕੀਤਾ ਜਾਵੇਗਾ। ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਇਹ ਆਪ੍ਰੇਸ਼ਨ ਸ਼ੀਲਡ ਡ੍ਰਿਲ ਕਰਵਾਈ ਜਾ ਰਹੀ ਹੈ। ਹਰਿਆਣਾ ਦੀ ਗ੍ਰਹਿ ਸਕੱਤਰ ਸੁਮਿਤਾ ਮਿਸ਼ਰਾ ਨੇ ਜਾਣਕਾਰੀ ਦਿੱਤੀ। ਅੱਜ ਆਪ੍ਰੇਸ਼ਨ ਸ਼ੀਲਡ ਦੌਰਾਨ, ਜ਼ਿਲ੍ਹਿਆਂ ਵਿੱਚ ਸ਼ਾਮ 8 ਤੋਂ 8:15 ਵਜੇ ਤੱਕ ਬਲੈਕਆਊਟ ਵੀ ਕੀਤਾ ਜਾਵੇਗਾ। ਕੁਝ ਜ਼ਿਲ੍ਹਿਆਂ ਵਿੱਚ, ਬਲੈਕਆਊਟ ਵਿੱਚ ਵੀ ਢਿੱਲ ਦਿੱਤੀ ਗਈ ਹੈ। ਉਨ੍ਹਾਂ ਜ਼ਿਲ੍ਹਿਆਂ ਵਿੱਚ, ਡਿਪਟੀ ਕਮਿਸ਼ਨਰਾਂ ਨੂੰ ਬਲੈਕਆਊਟ ਦਾ ਸਮਾਂ ਨਿਰਧਾਰਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਅਪ੍ਰੇਸ਼ਨ ਸ਼ੀਲਡ ਦਾ ਉਦੇਸ਼ ਭਵਿੱਖ ਲਈ ਤਿਆਰੀ ਕਰਨਾ ਹੈ। ਇਸ ਵੇਲੇ, ਡਰਨ ਦੀ ਕੋਈ ਗੱਲ ਨਹੀਂ ਹੈ। ਸ਼ਹਿਰੀ ਸਥਾਨਕ ਸੰਸਥਾ, ਮਾਲੀਆ, ਗ੍ਰਹਿ ਵਿਭਾਗ, ਹੋਮ ਗਾਰਡ, ਵਲੰਟੀਅਰ, ਰੈਜ਼ੀਡੈਂਟ ਵੈਲਫੇਅਰ ਸਿਵਲ ਡਿਫੈਂਸ ਵਿਭਾਗ ਆਦਿ ਆਪ੍ਰੇਸ਼ਨ ਸ਼ੀਲਡ ਡ੍ਰਿਲ ਵਿੱਚ ਹਿੱਸਾ ਲੈਣਗੇ। ਪਿਛਲੇ ਤਿੰਨ ਹਫ਼ਤਿਆਂ ਦੌਰਾਨ, ਗ੍ਰਹਿ ਵਿਭਾਗ ਨੇ ਰਾਜ ਵਿੱਚ 32000 ਵਲੰਟੀਅਰ ਤਿਆਰ ਕੀਤੇ ਹਨ। ਇਨ੍ਹਾਂ ਵਿੱਚ ਨੈਸ਼ਨਲ ਕੈਡੇਟ ਕੋਰ (ਐਨਸੀਸੀ), ਨੈਸ਼ਨਲ ਸੋਸ਼ਲ ਸਰਵਿਸ (ਐਨਐਸਐਸ), ਨਹਿਰੂ ਯੁਵਾ ਕਲੱਬ ਸ਼ਾਮਲ ਹਨ।

ਆਪ੍ਰੇਸ਼ਨ ਸ਼ੀਲਡ ਦੌਰਾਨ, ਸਾਰੇ ਭਾਗੀਦਾਰਾਂ ਨੂੰ ਹਵਾਈ ਹਮਲੇ ਤੋਂ ਬਚਣ, ਐਮਰਜੈਂਸੀ ਦੌਰਾਨ ਬਚਾਅ ਕਾਰਜ ਸ਼ੁਰੂ ਕਰਨ, ਪ੍ਰਭਾਵਿਤ ਖੇਤਰਾਂ ਵਿੱਚ ਸੰਪਰਕ ਅਤੇ ਸੇਵਾਵਾਂ ਬਹਾਲ ਕਰਨ ਆਦਿ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

#OperationShieldDrill #HaryanaSecurity #DisasterPreparedness #SumitaMishra #EmergencyResponse #HaryanaGovt #SecurityDrill


Posted By: Daily Suraj Bureau

Latest News