ਆਸ਼ੂ ਨੇ ਪੰਜਾਬ ਸਰਕਾਰ ਤੇ ਲਗਾਏ ਗੰਭੀਰ ਦੋਸ਼, ਕਿਹਾ ਹਾਰ ਤੋਂ ਘਬਰਾਈ ਸਰਕਾਰ
ਲੁਧਿਆਣਾ :ਲੁਧਿਆਣਾ ਦਾ ਹਲਕਾ ਪੱਛਮੀ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਪੰਜਾਬ ਸਰਕਾਰ ਉੱਪਰ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਪੰਜਾਬ ਸਰਕਾਰ ਹਾਰ ਤੋਂ ਘਬਰਾਈ ਹੋਈ ਹੈ, ਜਿਸ ਕਾਰਨ ਪਹਿਲਾ ਸੰਮਨ ਭਿਜਵਾਉਂਦੀ ਹੈ, ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਦਾਅ ਉਨ੍ਹਾਂ 'ਤੇ ਉਲਟਾ ਪੈ ਰਿਹਾ ਹੈ ਤਾਂ ਉਹ ਵਿਜੀਲੈਂਸ ਐਸ.ਐਸ.ਪੀ. ਨੂੰ ਸਸਪੈਂਡ ਕਰ ਦਿੰਦੀ ਹੈ। ਲੋਕ ਬਹੁਤ ਸਮਝਦਾਰ ਹਨ, ਸਰਕਾਰ ਦੀਆਂ ਘਟੀਆ ਚਾਲਾਂ ਨੂੰ ਸਮਝਦੇ ਹਨ।
#BharatBhushanAshu #PunjabPolitics #AAPGovernment #ElectionFear #PoliticalAccusations #CongressVsAAP #PunjabNews #VoiceOfOpposition
Posted By: Daily Suraj Bureau