Daily Suraj

ਪੰਜਾਬੀ

ਪਠਾਨਕੋਟ ਵਿੱਚ ਵਿਆਹ ਦੌਰਾਨ ਮਾਮਲੇ ਦੀ ਤਹਿ ਹੋਈ ਜਾਂਚ

05 Feb, 2026 07:09 AM

ਇਥੇ ਗੁਸਾਈਂਪੁਰ ਵਿਖੇ ਮੈਰਿਜ ਪੈਲੇਸ ਵਿੱਚ ਸ਼ਗਨ ਸਮਾਗਮ ਸਮੇਂ ਉਸ ਵੇਲੇ ਖੁਸ਼ੀਆਂ ਗਮ ਵਿੱਚ ਬਦਲ ਗਈਆਂ, ਜਦ ਕੋਈ ਚੋਰ ਲੜਕੇ ਦੀ ਮਾਂ ਦਾ ਸੋਨੇ ਦੇ ਗਹਿਣਿਆਂ ਅਤੇ ਪੈਸਿਆਂ ਦਾ ਬੈਗ ਚੋਰੀ ਕਰਕੇ ਲੈ ਗਿਆ। ਇਸ ਤਰ੍ਹਾਂ ਕਰੀਬ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਲੜਕੇ ਦੇ ਪਿਤਾ ਨੇ ਇਸ ਚੋਰੀ ਦੀ ਸੂਚਨਾ ਸੁਜਾਨਪੁਰ ਥਾਣੇ ਵਿੱਚ ਦੇ ਦਿੱਤੀ ਹੈ। ਪੁਲੀਸ ਨੇ ਸੀ ਸੀ ਟੀ ਵੀ ਫੁਟੇਜ ਇਕੱਤਰ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਲੜਕੇ ਦੇ ਪਿਤਾ ਕੁਲਦੀਪ ਚੰਦ ਵਾਸੀ ਭਧਰੋਆ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਸ਼ਗਨ ਸਮਾਗਮ ਗੋਸਾਈਂਪੁਰ ਦੇ ਪੈਲੇਸ ਵਿੱਚ ਸੀ, ਸਮਾਗਮ ਵਿੱਚ ਸ਼ਗਨ ਦੀਆਂ ਰਸਮਾਂ ਤਕਰੀਬਨ ਪੂਰੀਆਂ ਹੋ ਗਈਆਂ ਸਨ ਤੇ ਲੜਕੇ ਵਾਲੇ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਡੀ ਜੇ ’ਤੇ ਨੱਚ ਟੱਪ ਰਹੇ ਸਨ। ਇਸੇ ਦੌਰਾਨ ਉਸ ਦੀ ਪਤਨੀ, ਜੋ ਲੜਕੇ ਦੀ ਮਾਂ ਹੈ, ਵੀ ਉੱਥੇ ਸੋਫੇ ’ਤੇ ਬੈਠੀ ਸੀ ਅਤੇ ਉਸ ਦੇ ਹੱਥ ਵਿੱਚ ਬੈਗ ਫੜਿਆ ਹੋਇਆ ਸੀ, ਜਿਸ ਵਿੱਚ ਸੋਨੇ ਦੇ ਗਹਿਣੇ ਅਤੇ ਇਕੱਤਰ ਕੀਤਾ ਸ਼ਗਨ ਸੀ। ਇੰਨੇ ਨੂੰ ਕਿਸੇ ਨੇ ਲੜਕੀ ਦੀ ਮਾਂ ਨੂੰ ਵੀ ਬਾਂਹ ਫੜ ਕੇ ਨੱਚਣ ਲਗਾ ਦਿੱਤਾ ਤਾਂ ਬੈਗ ਸੋਫੇ ਉੱਪਰ ਪਿਆ ਰਿਹਾ, ਜਦ ਉਹ ਨੱਚ ਰਹੀ ਸੀ ਤਾਂ ਬੈਗ ਕੋਈ ਚੋਰੀ ਕਰਕੇ ਲੈ ਗਿਆ, ਜਦ ਉਹ ਨੱਚ ਕੇ ਹਟੀ ਤਾਂ ਉਹ ਬੈਗ ਲੱਭਣ ਲੱਗੀ ਪਰ ਬੈਗ ਕਿਧਰੇ ਵੀ ਨਾ ਲੱਭਿਆ। ਅਖੀਰ ਸੀ ਸੀ ਟੀ ਵੀ ਫੁਟੇਜ ਦੇਖੀ ਗਈ ਤਾਂ ਉਸ ਵਿੱਚ ਨਜ਼ਰ ਆ ਰਿਹੇ ਬੱਚੇ ’ਤੇ ਸ਼ੱਕ ਹੋਇਆ। ਇਹ ਬੱਚਾ ਨੰਗੇ ਪੈਰੀਂ ਨਜ਼ਰ ਆ ਰਿਹਾ ਸੀ ਜੋ ਨਾ ਤਾਂ ਲੜਕੀ ਵਾਲਿਆਂ ਵੱਲੋਂ ਸੀ ਅਤੇ ਨਾ ਹੀ ਲੜਕੇ ਵਾਲਿਆਂ ਵੱਲੋਂ।

Posted By: Daily Suraj Bureau

Latest News