Daily Suraj

ਪੰਜਾਬੀ

ਲੁਧਿਆਣਾ, ਸ੍ਰੀ ਫ਼ਤਿਹਗੜ੍ਹ ਸਾਹਿਬ, ਜਲੰਧਰ, ਮੁਹਾਲੀ, ਪਟਿਆਲਾ, ਰੋਪੜ ਅਤੇ ਕਪੂਰਥਲਾ 'ਚ ਅੱਜ ਰਾਤ 9 ਵਜੇ ਤੋਂ ਹੋਵੇਗਾ ਨਾਈਟ ਕਰਫ਼ਿਊ

18 Mar, 2021 05:30 AM

ਚੰਡੀਗੜ੍ਹ, 18 ਮਾਰਚ - ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਸਬੰਧੀ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਕੋਵਿਡ 19 ਦੇ ਮਾਮਲੇ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਅੱਜ ਰਾਤ ਤੋਂ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਕਰਫ਼ਿਊ ਲਾਗੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ, ਸ੍ਰੀ ਫ਼ਤਿਹਗੜ੍ਹ ਸਾਹਿਬ, ਜਲੰਧਰ, ਮੁਹਾਲੀ, ਪਟਿਆਲਾ, ਰੋਪੜ ਅਤੇ ਕਪੂਰਥਲਾ 'ਚ ਨਾਈਟ ਕਰਫ਼ਿਊ ਹੋਵੇਗਾ।

Posted By: Daily Suraj Bureau

Latest News