Daily Suraj

ਪੰਜਾਬੀ

ਜਗਰਾਉਂ ਦੀ ਫੈਕਟਰੀ 'ਚ ਪਈ ਪਰਾਲੀ ਨੂੰ ਅਚਾਨਕ ਲੱਗੀ ਅੱਗ, ਕਈ ਸ਼ਹਿਰਾਂ ਦੀ ਫਾਇਰ ਬ੍ਰਿਗੇਡ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂ

14 Dec, 2024 05:30 AM

ਜਗਰਾਉਂ : ਜਗਰਾਉਂ ਨੇੜਲੇ ਪਿੰਡ ਤਪੜ ਹਰਨੀਆਂ ਵਿੱਚ ਸਥਿਤ ਰਿਫਾਇਡ ਬਣਾਉਣ ਵਾਲੀ ਏਪੀ ਰਿਫੈਨਰੀ ਫੈਕਟਰੀ ਵਿੱਚ ਕਈ ਏਕੜਾਂ ਚ ਸਟੋਰ ਕੀਤੀ ਪਰਾਲੀ ਨੂੰ ਅਚਾਨਕ ਭਿਆਨਕ ਅੱਗ ਲੱਗੀ। ਸ਼ਨੀਵਾਰ ਸ਼ਾਮ ਨੂੰ ਫੈਕਟਰੀ ਵਿੱਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਫੈਕਟਰੀ ਦੇ 17 ਕਿੱਲਿਆਂ ਵਿੱਚ ਪਰਾਲੀ ਦੀਆਂ ਸਟੋਰ ਕੀਤੀਆਂ ਗੰਢਾਂ ਵਿੱਚੋਂ ਅੱਗ ਦੇ ਭਾਂਬੜ ਮੱਚ ਪਏ। ਤੇਜ ਹਵਾ ਕਾਰਨ ਅੱਗ ਦੇ ਭਾਂਬੜ ਪਰਾਲੀ ਦੇ ਇੱਕ ਚੱਕੇ ਤੋਂ ਦੂਜੇ ਅਤੇ ਦੂਜੇ ਤੋਂ ਕਈਆਂ ਚੱਕਿਆਂ ਨੂੰ ਪੈ ਗਏ। ਜਿਸ ਤੇ ਫੈਕਟਰੀ ਸਟਾਫ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਕਈ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਜਿਨਾਂ ਵੱਲੋਂ ਅੱਗ ਨੂੰ ਬੁਝਾਉਣ ਦੇ ਯਤਨ ਸ਼ੁਰੂ ਕੀਤੇ ਗਏ। ਅੱਗ ਬਝਾਉਣ ਲਈ ਫੈਕਟਰੀ ਦਾ ਸਾਰਾ ਸਟਾਫ ਵੀ ਜਦੋ ਜਹਿਦ ਵਿੱਚ ਲੱਗਿਆ ਰਿਹਾ।

Posted By: Daily Suraj Bureau

Latest News