Daily Suraj

ਪੰਜਾਬੀ

ਚੱਲਦੇ ਟੈਂਪੂ ਟਰੈਵਲਰ ਨਾਲ ਹਾਦਸਾ, 22 ਜ਼ਖਮੀ, ਦੋ ਦੀ ਮੌਤ

17 Jun, 2025 09:42 PM

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਵਿੱਚ ਇੱਕ ਟੈਂਪੂ ਟਰੈਵਲਰ ਖੱਡ ਵਿੱਚ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਜ਼ਖਮੀ ਹੋ ਗਏ। ਪੁਲੀਸ ਨੇ ਸੋਮਵਾਰ ਸ਼ਾਮ ਨੂੰ ਕੋਕਸਰ-ਰੋਹਤਾਂਗ ਸੜਕ ’ਤੇ ਗਰਾਮਫੂ ਨੇੜੇ ਹਾਦਸਾਗ੍ਰਸਤ ਹੋਏ ਵਾਹਨ ਵਿੱਚ ਕੁੱਲ 24 ਲੋਕ ਸਵਾਰ ਸਨ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮਨਾਲੀ ਦੇ ਇੱਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਰਨਾਲ ਦੀ ਰਹਿਣ ਵਾਲੀ ਮੋਨਿਕਾ (28) ਅਤੇ ਫਰੀਦਾਬਾਦ ਦੇ ਰਹਿਣ ਵਾਲੇ ਰਵੀ ਮਹਿਤਾ (32) ਵਜੋਂ ਹੋਈ ਹੈ, ਦੋਵੇਂ ਹਰਿਆਣਾ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਜ਼ਖਮੀ ਹਰਿਆਣਾ, ਦਿੱਲੀ, ਗੁਜਰਾਤ, ਪੰਜਾਬ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਸਨ।

ਡਿਪਟੀ ਸੁਪਰਡੈਂਟ ਆਫ਼ ਪੁਲੀਸ ਰਸ਼ਮੀ ਸ਼ਰਮਾ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਡਰਾਈਵਰ ਵੱਲੋਂ ਕੋਈ ਗਲਤੀ ਕੀਤੀ ਗਈ ਸੀ, ਜਿਸ ਕਾਰਨ ਇਹ ਹਾਦਸਾ ਵਪਾਰਿਆ। ਇਸ ਸਬੰਘੀ ਹੋਰ ਜਾਂਚ ਜਾਰੀ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਤਿੰਨ ਪੁਲੀਸ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਬਚਾਅ ਕਾਰਜਾਂ ਵਿੱਚ ਮਦਦ ਕੀਤੀ।

#RoadAccident #TempoTravellerCrash #AccidentNews #TwoDead #InjuredPassengers #TrafficSafety #SpeedingKills #PunjabNews #EmergencyResponse #RoadSafetyAwareness


Posted By: Daily Suraj Bureau

Latest News