ਰਾਸ਼ਟਰੀ ਸਵੈਮ ਸੇਵਕ ਸੰਘ ਦੇ 100 ਸਾਲ ਪੂਰੇ ਹੋਣ ਤੇ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਦੀ ਅਗਵਾਈ ਵਿੱਚ ਪਿੰਡ ਬਲਾੜੀ ਕਲਾਂ ਵਿਖੇ ਹੋਇਆ
ਵਿਸ਼ਾਲ ਧਰਮ ਸੰਮੇਲਨ ਅਤੇ ਉੱਘੀਆਂ ਸ਼ਖਸੀਅਤਾਂ ਦਾ ਕੀਤਾ ਸਨਮਾਨ । ( ਮੁਖ਼ਤਿਆਰ ਸਿੰਘ) ਜ਼ਿਲ੍ਹਾਂ ਫਤਿਹਗੜ੍ਹ ਸਾਹਿਬ ਦੇ ਬਲਾਕ ਖੇੜਾ ਦੇ ਪਿੰਡ ਬਲਾੜੀ ਕਲਾਂ ਵਿਖੇ ਸਾਬਕਾ ਮੰਤਰੀ ਪੰਜਾਬ ਡਾਕਟਰ ਹਰਬੰਸ ਲਾਲ ਦੀ ਅਗਵਾਈ ਵਿੱਚ ਪਿੰਡ ਬਲਾੜੀ ਕਲਾ ਦੀ ਸਾਂਝੀ ਧਰਮਸ਼ਾਲਾ ਵਿੱਚ ਵਿਸ਼ਾਲ ਧਰਮ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਬੋਲਦੇ ਹੋਏ ਕਿਹਾ ਕਿ ਇਹ ਧਰਮ ਸੰਮੇਲਨ ਭਾਰਤ ਦੇਸ਼ ਦੇ ਨਿਰਮਾਣ ਲਈ ਰਾਸ਼ਟਰੀ ਏਕਤਾ ਅਖੰਡਤਾ ਲਈ ਸਾਂਝੀਵਾਲਤਾ ਲਈ ਭਾਰਤ ਦੇਸ਼ ਦੇ ਮਹਾਨ ਗੁਰੂਆਂ ਦੀਆਂ ਅਤੇ ਭਾਰਤ ਦੇਸ਼ ਦੇ ਮਹਾਨ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਪਰਿਵਾਰਾਂ ਨੂੰ ਸਾਂਭ ਕੇ ਸਮਾਜਿਕ ਸਮਰਸਥਾ ਬਣਾਈਏ ਅਤੇ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਪੜ੍ਹਾਈ ਅਤੇ ਖੇਡਾਂ ਨਾਲ ਜੋੜ ਕੇ ਆਉਣ ਵਾਲੀਆਂ ਪੀੜੀਆਂ ਦਾ ਅਤੇ ਆਪਣੇ ਭਾਰਤ ਦੇਸ਼ ਦਾ ਉੱਜਵਲ ਭਵਿੱਖ ਬਣਾਈਏ ਡਾਕਟਰ ਹਰਬੰਸ ਲਾਲ ਨੇ ਬੋਲਦੇ ਹੋਏ ਕਿਹਾ ਕਿ ਸਾਡਾ ਅਗਲਾ ਪ੍ਰੋਗਰਾਮ 8 ਮਾਰਚ ਦਿਨ ਐਤਵਾਰ ਡੇਰਾ ਖੇੜਾ ਹੰਸਾਲੀ ਸਾਹਿਬ ਦੇ ਗੁਰਦੁਆਰਾ ਰਮਾਣਾ ਸਾਹਿਬ ਦੇ ਵੱਡੇ ਹਾਲ ਵਿੱਚ 11 ਵਜੇ ਹੰਸਾਲੀ ਸਾਹਿਬ ਦੇ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਅੰਤਰਰਾਸ਼ਟਰੀ ਵੂਮੈਨ ਦਿਹਾੜਾ ਮਨਾਉਂਦੇ ਹੋਏ ਔਰਤ ਦੇ ਉਜਵੱਲ ਭਵਿੱਖ ਨੂੰ ਕਿਵੇਂ ਵਧੀਆ ਤੇ ਖੁਸ਼ਹਾਲ ਬਣਾਈਏ ਵੂਮੈਨ ਦਿਹਾੜੇ ਤੇ 100 ਦੇ ਕਰੀਬ ਫਤਿਹਗੜ੍ਹ ਸਾਹਿਬ ਅਤੇ ਪੰਜਾਬ ਦੀਆਂ ਜੁਝਾਰੂ ਅਤੇ ਦਲੇਰੀ ਅਤੇ ਬਹਾਦਰੀ ਨਾਲ ਖੁਸ਼ਹਾਲ ਸਮਾਜ ਬਣਾਉਣ ਵਾਲੀਆਂ ਔਰਤਾਂ ਦਾ ਰਾਣੀ ਝਾਂਸੀ ਦੇ ਅਵਾਰਡ ਅਤੇ ਸਰੋਪੇ ਭੇਟ ਕਰਕੇ ਸਨਮਾਨ ਕੀਤਾ ਜਾਵੇਗਾ ਇਹ ਸਮਾਗਮ ਨਿਰੋਲ ਧਾਰਮਿਕ ਤੇ ਸਮਾਜਿਕ ਹੋਵੇਗਾ ਇਹ ਸਮਾਗਮ ਪੰਜਾਬ ਦੇ ਪਿਛਲੇ 18 ਸਾਲਾਂ ਤੋਂ ਹੋਂਦ ਵਿੱਚ ਆਈ ਉੱਘੀ ਸਮਾਜ ਸੇਵੀ ਸੰਸਥਾ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਵੱਲੋਂ ਹੋਵੇਗਾ ਜਿਸ ਦੇ ਸਰਪ੍ਰਸਤ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਖ਼ੁਦ ਹਨ।ਇਹ ਸੰਸਥਾ ਦਸ਼ਮ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੈ ਡਾਕਟਰ ਹਰਬੰਸ ਲਾਲ ਨੇ ਪਿੰਡ ਵਾਸੀਆਂ ਫਤਿਹਗੜ੍ਹ ਸਾਹਿਬ ਅਤੇ ਪੰਜਾਬ ਵਾਸੀਆਂ ਨੂੰ ਇਸ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਮਾਗਮ ਵਿੱਚ ਹੰਸਾਲੀ ਸਾਹਿਬ ਵਿਖੇ ਵੱਧ ਚੜ੍ਹ ਕੇ ਸ਼ਾਮਿਲ ਹੋਣ ਲਈ ਵੀ ਬੇਨਤੀ ਕੀਤੀ । ਇਸ ਧਰਮ ਸੰਮੇਲਨ ਸਮਾਗਮ ਦੇ ਮੁੱਖ ਵਕਤਾ ਰਾਸ਼ਟਰ ਸਵੈਮ ਸੇਵਕ ਸੰਘ ਦੇ ਆਲ ਇੰਡੀਆ ਪ੍ਰਚਾਰਕ ਅਤੇ ਸਾਬਕਾ ਕਮਿਸ਼ਨਰ ਹਰਿਆਣਾ ਐਡਵੋਕੇਟ ਰਾਜਕੁਮਾਰ ਮੱਕੜ, ਆਲ ਇੰਡੀਆ ਪ੍ਰਚਾਰਕ ਅਤੇ ਸਮਾਜਿਕ ਅਨਾਲਿਸਟ ਸਾਹਿਲ ਦੱਤਾ ਮੰਡੀ ਗੋਬਿੰਦਗੜ੍ਹ ,ਆਲ ਇੰਡੀਆ ਪ੍ਰਚਾਰਕ ਜਗਦੀਸ਼ ਵਰਮਾ ਸਰਹਿੰਦ ਨੇ ਸਾਂਝੇ ਤੌਰ ਤੇ ਧਰਮ ਸੰਮੇਲਨ ਵਿੱਚ ਬੋਲਦੇ ਹੋਏ ਦੱਸਿਆ ਕਿ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ ਭਗਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੁਰਾਣੀਆਂ ਪਰੰਪਰਾਵਾਂ ਅਤੇ ਭਾਰਤ ਦੇਸ਼ ਦੀ ਵਿਰਾਸਤ ਖਤਮ ਹੁੰਦੀ ਜਾ ਰਹੀ ਹੈ ਉਸ ਨੂੰ ਸਾਨੂੰ ਸੰਭਾਲਣ ਦੀ ਲੋੜ ਹੈ ਇੱਕ ਨਾਗਰਿਕ ਹੋਣ ਦੇ ਨਾਤੇ ਜੋ ਫਰਜ ਹਨ ਉਹਨਾਂ ਤੇ ਸਾਨੂੰ ਹੱਕ ਤੇ ਸੱਚ ਨਾਲ ਪਹਿਰਾ ਦੇਣ ਦੀ ਲੋੜ ਹੈ ਸਵਦੇਸ਼ੀ ਤੇ ਮਾਣ ਹੈ ਸਾਨੂੰ ਸਵਦੇਸ਼ੀ ਵਸਤਾਂ ਦੀ ਖਰੀਦ ਵੇਚ ਹੀ ਕਰਨੀ ਚਾਹੀਦੀ ਹੈ ਬਾਹਰਲੇ ਮੁਲਕਾਂ ਦੀਆਂ ਬਣੀਆਂ ਵਸਤਾਂ ਅਤੇ ਦਵਾਈਆਂ ਤੋਂ ਸਾਨੂੰ ਪਰਹੇਜ ਕਰਨ ਦੀ ਸਖਤ ਜਰੂਰਤ ਹੈ ਪਲਾਸਟਿਕ ਤੋ ਵੀ ਛੁਟਕਾਰਾ ਲੈਣ ਦੀ ਸਮੇਂ ਦੀ ਮੰਗ ਹੈ ਕਿਸਾਨ ਵੀਰਾਂ ਨੂੰ ਵੀ ਖੇਤਾਂ ਵਿੱਚ ਕੀਟਨਾਸ਼ਕ ਦਵਾਈਆਂ ਤੇ ਖਾਦਾਂ ਤੋਂ ਵੀ ਬਚਣ ਦੀ ਸਮਾਂ ਮੰਗ ਕਰ ਰਿਹਾ ਹੈ ਕਿਉਂਕਿ ਵੱਡੀਆਂ ਜਾਨਲੇਵਾ ਬਿਮਾਰੀਆਂ ਜਨਮ ਲੈ ਰਹੀਆਂ ਹਨ ਪ੍ਰਦੂਸ਼ਣ ਵੱਧ ਰਿਹਾ ਹੈ ਜੋ ਆਉਣ ਵਾਲੇ ਸਮੇਂ ਦੀ ਚਿੰਤਾ ਦਾ ਵਿਸ਼ਾ ਹੈ ਅੰਤ ਵਿੱਚ ਸੰਤ ਬਾਬਾ ਪ੍ਰਤਾਪ ਸਿੰਘ ਜੀ ਡੇਰੇ ਚਿਮਟਾ ਵਾਲੇ ਸਾਧੂਗੜ੍ਹ ਨੇ ਅਤੇ ਮਹਿਲਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੌਰ ਨੇ ਅਤੇ ਮਾਤਾ ਗੁਜਰੀ ਕਾਲਜ ਦੇ ਸਾਬਕਾ ਪ੍ਰੋਫੈਸਰ ਗੁਰਦਰਸ਼ਨ ਸਿੰਘ ਸਰਹਿੰਦ ਨੇ ਬੋਲਦੇ ਹੋਏ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਹਨਾਂ ਦੀ ਸੰਭਾਲ ਕਰਨੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਬਹੁਤ ਜਰੂਰਤ ਹੈ ਇਸ ਮੌਕੇ ਹੋਰ ਵੀ ਕਈ ਸ਼ਖਸ਼ੀਅਤਾਂ ਨੇ ਆਪਣੇ ਵਿਚਾਰ ਰੱਖੇ ਅਤੇ ਡਾਕਟਰ ਹਰਬੰਸ ਲਾਲ ਨੇ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਸਰੋਪੇ ਭੇਟ ਕੀਤੇ।ਇਸ ਮੌਕੇ ਐਡਵੋਕੇਟ ਰਾਜ ਕੁਮਾਰ ਮੱਕੜ ਪ੍ਰਚਾਰਕ ,ਪ੍ਰਚਾਰਕ ਸਾਹਿਲ ਦੱਤਾ ਮੰਡੀ ਗੋਬਿੰਦਗੜ੍ਹ , ਪ੍ਰਚਾਰਕ ਜਗਦੀਸ਼ ਵਰਮਾ ਸਰਹਿੰਦ , ਸੰਤ ਬਾਬਾ ਪ੍ਰਤਾਪ ਸਿੰਘ ਜੀ ਸਾਧੂਗੜ੍ਹ ਵਾਲੇ ,ਮਾਤਾ ਗੁਜਰੀ ਕਾਲਜ ਦੇ ਸਾਬਕਾ ਪ੍ਰੋਫੈਸਰ ਗੁਰਦਰਸ਼ਨ ਸਿੰਘ ਸਰਹਿੰਦ ,ਮਹਿਲਾ ਆਗੂ ਪੰਜਾਬ ਕਿਰਨ ਸ਼ਰਮਾ, ਕਿਸਾਨ ਆਗੂ ਸੁਰਮੁੱਖ ਸਿੰਘ, ਸਾਬਕਾ ਸਰਪੰਚ ਹੁਕਮ ਚੰਦ ਸ਼ਰਮਾ, ਪਿੰਡ ਦੇ ਸਰਪੰਚ ਸ਼ਮਸ਼ੇਰ ਸਿੰਘ, ਈਸ਼ਰ ਸਿੰਘ, ਟਰਾਂਸਪੋਰਟਰ ਨਰਿੰਦਰ ਸਿੰਘ, ਪੰਚ ਪਵਨਦੀਪ ਸਿੰਘ ਯੂਥ ਆਗੂ, ਸੁਖਦੇਵ ਸਿੰਘ,ਜਤਿੰਦਰ ਜੋਨੀ ਯੂਥ ਆਗੂ ਬਲਾੜੀ ਕਲਾਂ,ਮਹਿਲਾ ਪ੍ਰਧਾਨ ਸੁਰਿੰਦਰ ਕੌਰ, ਮਨਜੀਤ ਕੌਰ ਮੱਠੀ, ਭੁਪਿੰਦਰ ਕੌਰ, ਗੁਰਮੇਲ ਕੌਰ ,ਗੁਰਪਾਲ ਸਿੰਘ ਬਲਾੜੀ ਕਲਾਂ ,ਮੇਜਰ ਸਿੰਘ ਡੂਮਛੇੜੀ ,ਕਿਸਾਨ ਭਗਵੰਤ ਸਿੰਘ ਬਲਾੜੀ ਕਲਾਂ, ਬਲਦੇਵ ਸਿੰਘ, ਜਤਿੰਦਰ ਸ਼ਰਮਾ, ਗਗਨਦੀਪ ਸ਼ਰਮਾ,ਰਵਿੰਦਰ ਵਿੱਕੀ ਸ਼ਰਮਾ, ਗੁਰਤੇਜ ਸਿੰਘ, ਗੁਰਮੇਲ ਸਿੰਘ,ਵਰਿੰਦਰ ਸਿੰਘ ਸਰਹਿੰਦ ਸ਼ਹਿਰ ਅਤੇ ਪੰਜਾਬ ਦੇ ਪ੍ਰੈੱਸ ਸਕੱਤਰ ਗੁਰਦੀਪ ਸਿੰਘ ਭਾਗਨਪੁਰ ਆਦਿ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਦਾ ਸਰੋਪੇ ਪਾ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪਿੰਡ ਦੇ ਇਲਾਕਾ ਨਿਵਾਸੀਆਂ ਵੱਲੋਂ ਆਈਆਂ ਹੋਈਆਂ ਸ਼ਖਸੀਅਤਾਂ ਲਈ ਚਾਹ ਪਾਣੀ ਮੱਠੀ, ਲੱਡੂਆਂ ਆਦਿ ਦਾ ਖਾਸ ਪ੍ਰਬੰਧ ਕੀਤਾ ਗਿਆ।
Posted By: Daily Suraj Bureau