Daily Suraj

ਪੰਜਾਬੀ

ਅਕਾਸਾ ਏਅਰ ਵੱਲੋਂ ਬੁਕਿੰਗ ਤੇ ਚੈੱਕ ਇਨ ਬੰਦ; ਲੋਕ ਪ੍ਰੇਸ਼ਾਨ

10 Oct, 2025 01:14 AM

ਤਕਨੀਕੀ ਸਮੱਸਿਆ ਕਾਰਨ ਆਨਲਾੲੀਨ ਸੇਵਾਵਾਂ ਪ੍ਰਭਾਵਿਤ: ਅਕਾਸਾ ਏਅਰ


ਨਵੀਂ ਦਿੱਲੀ,

ਹਵਾਈ ਉਡਾਣ ਕੰਪਨੀ ਅਕਾਸਾ ਏਅਰ ਨੇ ਅੱਜ ਆਪਣੀਆਂ ਉਡਾਣਾਂ ਲਈ ਚੈੱਕ-ਇਨ ਅਤੇ ਬੁਕਿੰਗ ਬੰਦ ਕਰ ਦਿੱਤੀਆਂ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।


ਇਸ ਸਬੰਧੀ ਅਕਾਸਾ ਏਅਰ ਨੇ ਕਿਹਾ, ‘ਸਾਡੇ ਸਿਸਟਮ ਵਿਚ ਕੁਝ ਸਮੱਸਿਆਵਾਂ ਆਈਆਂ ਹਨ ਜਿਸ ਕਾਰਨ ਸਾਡੀ ਵੈੱਬਸਾਈਟ ’ਤੇ ਸਾਡੀਆਂ ਕੁਝ ਅਨਲਾਈਨ ਸੇਵਾਵਾਂ ਬੁਕਿੰਗ, ਚੈੱਕ-ਇਨ ਆਦਿ ਪ੍ਰਭਾਵਿਤ ਹੋਈਆਂ ਹਨ।’ ਅਕਾਸਾ ਏਅਰ ਨੇ ਵੈਬਸਾਈਟ ’ਤੇ ਨੋਟਿਸ ਪਾ ਕੇ ਕਿਹਾ ਕਿ ਇਸ ਸਬੰਧੀ ਯਾਤਰੀ ਮੋਬਾਈਲ ਐਪ ਰਾਹੀਂ ਚੈੱਕ-ਇਨ ਕਰ ਸਕਦੇ ਹਨ। ਹਵਾਈ ਉਡਾਣ ਕੰਪਨੀ ਨੇ ਯਾਤਰੀਆਂ ਨੂੰ ਸਮੇਂ ਤੋਂ ਪਹਿਲਾਂ ਕਾਊਂਟਰਾਂ ’ਤੇ ਪੁੱਜਣ ਲਈ ਕਿਹਾ ਹੈ। ਇਸ ਏਅਰਲਾਈਨ ਦੀਆਂ ਹਰ ਹਫ਼ਤੇ ਲਗਪਗ 1,000 ਉਡਾਣਾਂ ਚਲਦੀਆਂ ਹਨ। ਅਕਾਸਾ ਏਅਰ ਕੋਲ 30 ਜਹਾਜ਼ ਹਨ ਜਿਨ੍ਹਾਂ ਵਿਚੋਂ 24 ਘਰੇਲੂ ਅਤੇ 6 ਅੰਤਰਰਾਸ਼ਟਰੀ ਰੂਟਾਂ ’ਤੇ ਚਲਦੀਆਂ ਹਨ।

Posted By: Daily Suraj Bureau

Latest News