ਗੌਰਮੈਂਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਜਨਮ ਦਿਨ ਸਨਮਾਨ ਸਮਾਰੋਹ ਦਾ ਆਯੋਜਨ
ਪੰਜਾਬ ਸਰਕਾਰ ਵਿਰੁੱਧ 29 ਜੁਲਾਈ ਦੀ ਰੈਲੀ ਲਈ ਕੀਤੀ ਲਾਮਬੰਦੀ (ਜਗਸੀਰ ਸਿੰਘ) - ਗੌਰਮੈਂਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਸੰਗਰੂਰ ਯੂਨਿਟ ਵੱਲੋਂ ਯੂਨਿਟ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਜੁਲਾਈ ਮਹੀਨੇ ਵਿੱਚ ਜਨਮੇ ਮੈਂਬਰਾਂ ਦੇ ਜਨਮ ਦਿਨ ਅਤੇ ਸਨਮਾਨ ਸਮਾਰੋਹ ਹੋਇਆ।ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ, ਚੇਅਰਮੈਨ ਜੰਟ ਸਿੰਘ ਸੋਹੀਆਂ, ਕੈਸ਼ੀਅਰ ਲਾਭ ਸਿੰਘ, ਸਰਦਾਰ ਹਰਵਿੰਦਰ ਸਿੰਘ ਭੱਠਲ, ਸਤਪਾਲ ਸਿੰਗਲਾ ਅਤੇ ਗੁਰਦੀਪ ਸਿੰਘ ਮੰਗਵਾਲ ਸ਼ਾਮਲ ਸਨ।ਸਮਾਗਮ ਦੀ ਸ਼ੁਰੂਆਤ ਜ਼ਿਲ੍ਹਾ ਸਾਬਕਾ ਪ੍ਰਧਾਨ ਸਵਰਗੀਯ ਇੰਦਰਪਾਲ ਸ਼ਰਮਾ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਜਨਰਲ ਸੈਕਟਰੀ ਅਵਿਨਾਸ਼ ਸ਼ਰਮਾ ਨੇ ਮੰਚ ਦਾ ਸੰਚਾਲਨ ਕਰਦਿਆਂ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਅਤੇ ਸਮਾਗਮ ਦੀ ਕਾਰਵਾਈ ਸੁਚੱਜੇ ਢੰਗ ਨਾਲ ਚਲਾਈ। ਵੱਖ ਵੱਖ ਬੁਲਾਰਿਆਂ ਗੁਰਦੀਪ ਸਿੰਘ ਮੰਗਵਾਲ, ਰਾਜ ਕੁਮਾਰ ਅਰੋੜਾ, ਆਰ ਐਲ ਪਾਂਧੀ, ਰਵਿੰਦਰ ਸਿੰਘ ਗੁੱਡੂ, ਪ੍ਰਿੰਸੀਪਲ ਹਰਵਿੰਦਰ ਸਿੰਘ ਭੱਠਲ, ਲਾਭ ਸਿੰਘ ਖਜਾਨਚੀ, ਸੱਤਪਾਲ ਸਿੰਗਲਾ, ਸੁਰਿੰਦਰ ਪਾਲ ਸਿੰਘ ਸਿਦਕੀ ਨੇ ਜਨਮ ਦਿਨ ਵਾਲੇ ਸਾਥੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਨਾਂ ਦੀ ਚੰਗੀ ਸਿਹਤ, ਲੰਬੀ ਉਮਰ ਤੇ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕੀਤੀ। ਬੁਲਾਰਿਆਂ ਵਲੋਂ ਪੰਜਾਬ ਸਰਕਾਰ ਦੀ ਪੈਨਸ਼ਨਰਜ਼ ਅਤੇ ਮੁਲਾਜ਼ਮ ਵਿਰੋਧੀ ਨੀਤੀ ਦੀ ਨਿਖੇਧੀ ਕੀਤੀ ਗਈ ਅਤੇ 29 ਜੁਲਾਈ ਨੂੰ ਨਵੀਂ ਅਨਾਜ ਮੰਡੀ ਸੰਗਰੂਰ ਵਿਖੇ ਹੋ ਰਹੀ ਰੋਸ ਰੈਲੀ ਵਿੱਚ ਸਮੂਹ ਮੈਂਬਰਾਂ ਨੂੰ ਇੱਕਜੁੱਟਦਾ ਪ੍ਰਗਟਾਵਾ ਕਰਨ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਨੰਦ ਲਾਲ ਮਲਹੋਤਰਾ, ਹਰਪਾਲ ਸਿੰਘ ਸੰਗਰੂਰਵੀ, ਓਮ ਪ੍ਰਕਾਸ਼ ਸ਼ਰਮਾ ਆਦਿ ਦੀਆਂ ਵੱਖ ਵੱਖ ਸੇਵਾਵਾਂ ਤਹਿਤ ਜੁਲਾਈ ਮਹੀਨੇ ਵਿੱਚ ਜਨਮੇ ਸਾਥੀ ਹਰਕੇਸ਼ ਕੁਮਾਰ, ਮਹਿੰਦਰ ਸਿੰਘ, ਮੈਡਮ ਕਰਮਜੀਤ ਕੌਰ, ਮੋਹਨ ਸਿੰਘ, ਹਰੀ ਕ੍ਰਿਸ਼ਨ, ਕਮਰ ਲਾਲ, ਗੁਰਜੀਤ ਸਿੰਘ, ਜੀਤ ਸਿੰਘ ਢੀਂਡਸਾ, ਬ੍ਰਿਜ ਮੋਹਨ, ਅਸ਼ੋਕ ਕੁਮਾਰ ਅਤੇ ਬਲਵੀਰ ਸਿੰਘ ਦੇ ਜਨਮਦਿਨ ਮਨਾਏ ਗਏ ਅਤੇ ਉਪਰੋਕਤ ਸਖਸ਼ੀਅਤਾਂ, ਪ੍ਰਧਾਨਗੀ ਮੰਡਲ ਅਤੇ ਹੋਰਨਾਂ ਨੇ ਹਾਰ ਪਾ ਕੇ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ। ਸਮਾਗਮ ਵਿੱਚ ਜਰਨੈਲ ਸਿੰਘ ਲੁਬਾਣਾ, ਬਾਬਾ ਹਰਦਿਆਲ ਸਿੰਘ, ਗੁਰਦੇਵ ਸਿੰਘ ਲੂੰਬਾ, ਤੇਜਾ ਸਿੰਘ, ਗਿਰਧਾਰੀ ਲਾਲ, ਜਸਪਾਲ ਸ਼ਰਮਾ (ਪ੍ਰਧਾਨ, ਬ੍ਰਾਹਮਣ ਸਭਾ), ਪੀ. ਸੀ. ਬਾਘਾ, ਬਲਦੇਵ ਸਿੰਘ ਰਤਨ, ਚਮਕੌਰ ਸਿੰਘ (ਪੰਜਾਬ ਪੁਲਿਸ), ਸੁਰਿੰਦਰ ਸਿੰਘ ਸੋਢੀ, ਪਵਨ ਕੁਮਾਰ ਸਿੰਗਲਾ, ਲਾਲ ਚੰਦ ਸੈਣੀ, ਰਜਨੀਸ਼ ਕੁਮਾਰ, ਕਰਨੈਲ ਸਿੰਘ ਸ਼ੇਖੋਂ, ਰਾਜਿੰਦਰ ਸਿੰਘ ਚੰਗਾਲ, ਸਰਦਾਰ ਕੌਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਰਹੇ।ਅੰਤ ਵਿੱਚ ਯੂਨਿਟ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਜੱਸੀ ਨੇ ਸਮੂਹ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਸਫ਼ਲਤਾ ਲਈ ਸਭ ਦੇ ਸਹਿਯੋਗ ਦੀ ਸ਼ਲਾਘਾ ਕੀਤੀ।
Posted By: Daily Suraj Bureau