Daily Suraj

ਪੰਜਾਬੀ

ਲੁਧਿਆਣਾ ਦੇ ਡੀਸੀ ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, DC ਦਫ਼ਤਰ ਨੂੰ ਕੀਤਾ ਸੀਲ

21 May, 2025 09:00 PM

ਲੁਧਿਆਣਾ : ਅੱਜ ਸਵੇਰੇ ਲੁਧਿਆਣਾ ਦੇ ਡੀਸੀ ਦਫਤਰ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ, ਜਿਸ ਦੀ ਜਾਣਕਾਰੀ ਡੀਸੀ ਦਫਤਰ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਸਾਈਬਰ ਸੈਲ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਬੰਬ ਵਿਰੋਧੀ ਦਸਤਾ ਅਤੇ ਡੌਗਸ ਸਕੁਐਡ ਵੱਲੋਂ ਪੂਰੇ ਡੀਸੀ ਦਫ਼ਤਰ ਅੰਦਰ ਸਰਚ ਕੀਤੀ ਗਈ।  ਡੀਸੀ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਜਾਣਕਾਰੀ ਦਿੰਦਾ ਹੋਇਆ ਦੱਸਿਆ ਗਿਆ ਕਿ ਧਮਕੀ ਵਾਲੀ ਈਮੇਲ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਅਤੇ ਸਾਈਬਰ ਸੈਲ ਵੱਲੋਂ ਈਮੇਲ ਦੇ ਆਈਪੀ ਐਡਰੈਸ ਦਾ ਪਤਾ ਲਗਾਣ ਦੀ ਜਾਂਚ ਜਾਰੀ ਹੈ।  ਪੂਰੇ ਡੀਸੀ ਦਫਤਰ ਅੰਦਰ ਅਹਿਤਿਆਤ ਰੱਖਿਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਕੀਤੀ ਗਈ ਸਰਚ ਵਿੱਚ ਕੋਈ ਵੀ ਖਤਰਨਾਕ ਵਸਤੂ ਨਹੀਂ ਮਿਲੀ ਹੈ।

#LudhianaNews #BombThreat #DCDistrictOffice #PunjabPolice #SecurityAlert #BombSquad #EmergencyResponse #PublicSafety #BreakingNewsPunjab

Latest News