Daily Suraj

ਪੰਜਾਬੀ

ਸਰਹੱਦੀ ਜ਼ਿਲ੍ਹਿਆਂ ’ਚ ਪੈਦਲ ਯਾਤਰਾ ਸ਼ੁਰੂ ਕਰਨਗੇ ਰਾਜਪਾਲ

03 Feb, 2026 04:10 PM

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ’ਚ ਪੈਦਲ ਯਾਤਰਾ ਸ਼ੁਰੂ ਕਰਨਗੇ। ਰਾਜਪਾਲ ਪੈਦਲ ਯਾਤਰਾ ਦੌਰਾਨ ਹਰ ਰੋਜ਼ ਦੋ ਘੰਟੇ ਸਰਹੱਦੀ ਲੋਕਾਂ ਨਾਲ ਮਾਰਚ ਕਰਨਗੇ ਤਾਂ ਜੋ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਾ ਸਕਣ। ਰਾਜਪਾਲ ਨੇ ਅੱਜ ਇੱਥੇ ਦੱਸਿਆ ਕਿ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਪੈਦਲ ਯਾਤਰਾ 9 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ 12 ਫਰਵਰੀ ਨੂੰ ਅਬੋਹਰ ਵਿਖੇ ਸਮਾਪਤ ਹੋਵੇਗੀ।
 

ਰਾਜਪਾਲ ਨੇ ਦੱਸਿਆ ਕਿ ਪੈਦਲ ਯਾਤਰਾ 9 ਫਰਵਰੀ ਨੂੰ ਤਰਨ ਤਾਰਨ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਪ੍ਰੋਗਰਾਮ ਦਾ ਵਿਸਥਾਰ ਦਿੱਤਾ ਕਿ 10 ਫਰਵਰੀ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ, 11 ਫਰਵਰੀ ਨੂੰ ਫ਼ਾਜ਼ਿਲਕਾ ਅਤੇ 12 ਫਰਵਰੀ ਨੂੰ ਅਬੋਹਰ ਵਿਖੇ ਸਮਾਪਤ ਹੋਵੇਗੀ। ਚੇਤੇ ਰਹੇ ਕਿ ਗਣਤੰਤਰ ਦਿਹਾੜੇ ’ਤੇ ਰਾਜਪਾਲ ਨੇ ਕੌਮੀ ਝੰਡਾ ਵੀ ਫ਼ਾਜ਼ਿਲਕਾ ਵਿਖੇ ਲਹਿਰਾਇਆ ਗਿਆ ਸੀ। ਪਹਿਲਾਂ ਵੀ ਰਾਜਪਾਲ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕੇ ਹਨ।

Latest News