ਕੈਨੇਡਾ-ਅਮਰੀਕਾ ਫੌਜੀ ਜਹਾਜ਼ ਗ੍ਰੀਨਲੈਂਡ ਭੇਜੇ, ਨੌਰਾਡ ਦਾ ਐਲਾਨ
ਓਟਵਾ, ਨੌਰਥ ਅਮੈਰੀਕਨ ਐਰੋਸਪੇਸ ਡਿਫੈਂਸ ਕਮਾਂਡ (NORAD) ਦੇ ਫੌਜੀ ਜਹਾਜ਼ ਜਲਦ ਹੀ ਗ੍ਰੀਨਲੈਂਡ ਦੇ ਅਮਰੀਕੀ ਫੌਜੀ ਟਿਕਾਣਿਆਂ ‘ਤੇ ਪਹੁੰਚਣਗੇ। NORAD ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਇਹ ਕਾਰਵਾਈ ਚਿਰਾਂ ਤੋਂ ਉਲੀਕੀਆਂ ਗਈਆਂ ਗਤੀਵਿਧੀਆਂ ਦੀ ਨਿਗਰਾਨੀ ਅਤੇ ਐਰੋਸਪੇਸ ਡਿਫੈਂਸ ਲਈ ਕੀਤੀ ਜਾ ਰਹੀ ਹੈ।ਇਹ ਐਲਾਨ ਅਮਰੀਕਾ ਅਤੇ ਕੈਨੇਡਾ ਦੀ ਸਾਂਝੀ ਮਿਲਟਰੀ ਆਰਗੇਨਾਈਜ਼ੇਸ਼ਨ NORAD ਵੱਲੋਂ ਕੀਤਾ ਗਿਆ ਹੈ। ਮਾਹਿਰਾਂ ਅਨੁਸਾਰ, ਇਹ ਤਿਆਰੀ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਡੈਨਮਾਰਕ ਦੀ ਟੈਰੇਟਰੀ ਉੱਤੇ ਕਬਜ਼ਾ ਕਰਨ ਦੀ ਮੰਗ ਕਰਨ ਬਾਅਦ ਵਧੇ ਤਣਾਅ ਦਰਮਿਆਨ ਆਈ ਹੈ।NORAD ਨੇ ਇਸ ਦੌਰਾਨ ਹੋਣ ਵਾਲੀਆਂ ਵਿਸ਼ੇਸ਼ ਗਤੀਵਿਧੀਆਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਫੌਜੀ ਤਿਆਰੀ ਅਤੇ ਟਿਕਾਣਿਆਂ ‘ਤੇ ਜਹਾਜ਼ਾਂ ਦੀ ਤੈਨਾਤੀ ਨਾਲ ਸੰਭਾਵਿਤ ਖ਼ਤਰੇ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਦਾ ਮਕਸਦ ਦੱਸਿਆ ਗਿਆ ਹੈ।ਅਗਲੇ ਕੁਝ ਦਿਨਾਂ ਵਿੱਚ ਇਸ ਦੌਰਾਨ ਹੋਣ ਵਾਲੀਆਂ ਕਾਰਵਾਈਆਂ ਅਤੇ ਫੌਜੀ ਪ੍ਰਦਰਸ਼ਨ ਬਾਰੇ ਹੋਰ ਜਾਣਕਾਰੀ ਜਾਰੀ ਕੀਤੀ ਜਾ ਸਕਦੀ ਹੈ।
Posted By: Daily Suraj Bureau