Daily Suraj

ਪੰਜਾਬੀ

ਏਅਰ ਇੰਡੀਆ 'ਚ ਤਬਾਦਲਿਆਂ ਦੀ ਲਹਿਰ, ਤਿੰਨ ਉੱਚ ਅਧਿਕਾਰੀ ਅਹੁਦੇ ਤੋਂ ਹਟਾਏ ਗਏ

21 Jun, 2025 09:16 PM

ਨਵੀਂ ਦਿੱਲੀ : ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਜਹਾਜ਼ ਸੁਰੱਖਿਆ ਨੂੰ ਲੈ ਕੇ ਸਖ਼ਤ ਹਦਾਇਤਾਂ ਜਾਰੀ ਕਰ ਰਿਹਾ ਹੈ। ਅਹਿਮਦਾਬਾਦ ਹਾਦਸੇ ਤੋਂ ਬਾਅਦ, ਡੀ.ਜੀ.ਸੀ.ਏ. ਨੇ ਹਵਾਬਾਜ਼ੀ ਸੁਰੱਖਿਆ ਨੂੰ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ.ਜੀ.ਸੀ.ਏ. ਨੇ ਏਅਰ ਇੰਡੀਆ ਨੂੰ ਡਿਵੀਜ਼ਨਲ ਵਾਈਸ ਪ੍ਰੈਜ਼ੀਡੈਂਟ ਸਮੇਤ ਆਪਣੇ ਤਿੰਨ ਅਧਿਕਾਰੀਆਂ ਨੂੰ ਚਾਲਕ ਦਲ ਦੇ ਸ਼ਡਿਊਲਿੰਗ ਅਤੇ ਰੋਸਟਰਿੰਗ ਨਾਲ ਸੰਬੰਧਿਤ ਸਾਰੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ 20 ਜੂਨ ਨੂੰ ਆਪਣੇ ਹੁਕਮ ਵਿਚ ਏਅਰ ਇੰਡੀਆ ਨੂੰ ਇਨ੍ਹਾਂ ਅਧਿਕਾਰੀਆਂ ਵਿਰੁੱਧ ਤੁਰੰਤ ਅੰਦਰੂਨੀ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਲਈ ਵੀ ਕਿਹਾ ਸੀ। ਡੀ.ਜੀ.ਸੀ.ਏ. ਦੇ ਹੁਕਮ ਅਨੁਸਾਰ, ਤਿੰਨ ਅਧਿਕਾਰੀਆਂ ਵਿਚ ਏਅਰਲਾਈਨ ਦਾ ਇਕ ਡਿਵੀਜ਼ਨਲ ਵਾਈਸ ਪ੍ਰੈਜ਼ੀਡੈਂਟ ਵੀ ਸ਼ਾਮਿਲ ਹੈ। ਡੀ.ਜੀ.ਸੀ.ਏ. ਨੇ ਏਅਰ ਇੰਡੀਆ ਨੂੰ 10 ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

#AirIndia #SeniorOfficialsRemoved #AirIndiaUpdate #ManagementShakeup #AviationNews #LeadershipChange #AirlineSafety #InternalAudit #IndiaAviation #AirIndiaNews

Posted By: Daily Suraj Bureau

Latest News