Daily Suraj

ਪੰਜਾਬੀ

ਮੁਹੱਲਾ ਮਾਤਾ ਰਾਣੀ ਦੇ ਵਸਨੀਕਾਂ ਦੀ ਮੀਟਿੰਗ 'ਚ ਪਾਰਕ ਤੇ ਮੁਹੱਲੇ 'ਚ ਸਫਾਈ ਦੇ ਨਾਕਸ ਪ੍ਰਬੰਧਾਂ ਤੇ ਚਰਚਾ ਹੋਈ

12 Jan, 2026 06:06 PM

*ਸਮਾਜ ਸੇਵੀ ਹਰਪ੍ਰੀਤ ਸਿੰਘ ਪ੍ਰਿੰਸ ਵੱਲੋਂ ਮੁਹੱਲੇ ਤੇ ਪਾਰਕ ਦੇ ਸੁਧਾਰ ਲਈ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ*
ਖੰਨਾ, ਸ਼ਹਿਰ ਦੇ ਪ੍ਰਮੁੱਖ ਮੁਹੱਲਾ ਮਾਤਾ ਰਾਣੀ ਦੇ ਵਸਨੀਕਾਂ ਦੀ ਮੀਟਿੰਗ ਮਾਤਾ ਰਾਣੀ ਪਾਰਕ 'ਚ ਹੋਈ। ਮੀਟਿੰਗ 'ਚ ਮਾਤਾ ਰਾਣੀ ਪਾਰਕ ਦੀ ਮਾੜੀ ਹਾਲਤ, ਸਫ਼ਾਈ ਦੇ ਨਾਕਸ ਪ੍ਰਬੰਧਾਂ 'ਤੇ ਚਿੰਤਾ ਜਤਾਈ ਤੇ ਸਮੁੱਚੇ ਮੁਹੱਲੇ ਦੇ ਵਿਕਾਸ ਤੇ ਸਫਾਈ ਪ੍ਰਬੰਧਾਂ ਬਾਰੇ ਠੋਸ ਚਰਚਾ ਕੀਤੀ। ਮੀਟਿੰਗ ਨੂੰ ਸਮਾਜ ਸੇਵੀ ਹਰਪ੍ਰੀਤ ਸਿੰਘ ਪ੍ਰਿੰਸ, ਡੀ ਕੇ ਮੈਨਰੋ, ਐਸ ਕੇ ਭੱਲਾ ਸੀਏ, ਵੀ ਕੇ ਭੰਡਾਰੀ, ਪ੍ਰਦੀਪ ਗੋਇਲ, ਭੀਮ ਵਿੱਜ, ਡਾ. ਐਸ ਐਸ ਚਾਵਲਾ, ਐਡਵੋਕੇਟ ਮਨਦੀਪ ਸਿੰਘ, ਅਵਤਾਰ ਭੱਟੀ ਤੇ ਪ੍ਰੇਮ ਕਪੂਰ ਨੇ ਸੰਬੋਧਨ ਕਰਦੇ ਹੋਏ ਮੁਹੱਲਾ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ, ਸਮੱਸਿਆਵਾਂ ਦਾ ਜਿਕਰ ਕੀਤਾ। ਮੀਟਿੰਗ 'ਚ ਸ਼ਾਮਿਲ ਵੱਡੀ ਗਿਣਤੀ 'ਚ ਮੈਂਬਰਾਂ ਨੇ ਪਿਛਲੇ ਦਿਨੀ ਹੋਈ ਵਾਰਡਬੰਦੀ ਪ੍ਰਤੀ ਨਾਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਤਾ ਰਾਣੀ ਮੁਹੱਲੇ ਨਾਲ ਸਬੰਧਤ (ਪੁਰਾਣੇ ਵਾਰਡ ਨੰਬਰ 21) ਦੀਆਂ ਕਈ ਗਲੀਆਂ ਤੇ ਇਲਾਕਾ ਤਿੰਨ ਵਾਰਡਾਂ ਨਾਲ ਜੋੜ ਦਿੱਤਾ ਗਿਆ ਦੱਸਿਆ ਜਾਂਦਾ ਹੈ। ਨਵੀਂ ਵਾਰਡਬੰਦੀ ਤੋਂ ਬਾਅਦ ਵੱਖ ਵੱਖ ਵਾਰਡਾਂ ਦੀ ਬਜਾਏ ਸਮੁੱਚੇ ਮੁਹੱਲਾ ਮਾਤਾ ਰਾਣੀ ਨਾਲ ਸਬੰਧਿਤ ਇੱਕ ਕਮੇਟੀ ਦਾ ਗਠਨ ਕਰਨ ਦੀ ਪਹਿਲ ਕਦਮੀ ਕੀਤੀ ਗਈ, ਇਸ ਕਮੇਟੀ 'ਚ ਬੈਂਕ ਕਲੋਨੀ ਆਦਿ ਇਲਾਕੇ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਮੀਟਿੰਗ 'ਚ ਸਮਾਜ ਸੇਵੀ ਹਰਪ੍ਰੀਤ ਸਿੰਘ ਪ੍ਰਿੰਸ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਮੁੱਚੇ ਮੁਹੱਲਾ ਮਾਤਾ ਰਾਣੀ (ਪੁਰਾਣੇ ਵਾਰਡ ਨੰਬਰ 21) ਦੇ ਵਿਕਾਸ ਲਈ ਅਤੇ ਮਾਤਾ ਰਾਣੀ ਪਾਰਕ ਦੀ ਦਿੱਖ ਸੁਧਾਰਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਭਵਿੱਖ 'ਚ ਪੂਰਨ ਸਹਿਯੋਗ ਦੇਣ ਤੇ ਮੁਹੱਲੇ ਦੇ ਵਿਕਾਸ ਲਈ ਇਕਜੁੱਟ ਹੋ ਕੇ ਚੱਲਣ ਦਾ ਹੱਥ ਖੜ੍ਹੇ ਕਰਕੇ ਭਰੋਸਾ ਦਿੱਤਾ।ਹਰਪ੍ਰੀਤ ਸਿੰਘ ਪ੍ਰਿੰਸ ਨੇ ਸਪਸ਼ਟ ਕੀਤਾ ਕਿ ਵਾਰਡ ਨੰਬਰ 21 ਦੀਆਂ ਕਈ ਗਲੀਆਂ ਅਤੇ ਇਲਾਕਾ ਬੇਸ਼ੱਕ ਦੂਸਰੇ ਵਾਰਡਾਂ ਨਾਲ ਜੁੜ ਗਿਆ ਗਿਆ ਹੈ ਪ੍ਰੰਤੂ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਵੱਲੋਂ ਸੇਵਾਵਾਂ ਭਵਿੱਖ 'ਚ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਮੁਹੱਲਾ ਵਾਸੀਆਂ ਨੇ ਮਾਤਾ ਰਾਣੀ ਪਾਰਕ 'ਚ ਅਤੇ ਸਮੁੱਚੇ ਮੁਹੱਲਾ ਮਾਤਾ ਰਾਣੀ 'ਚ ਸਫਾਈ ਪ੍ਰਬੰਧਾਂ ਅਤੇ ਸਫਾਈ ਦੇ ਨਾਕਸ ਪ੍ਰਬੰਧਾਂ ਨੂੰ ਲੈ ਕੇ ਨਗਰ ਕੌਂਸਲ ਖੰਨਾ ਦੀ ਕਾਰਗੁਜਾਰੀ ਪ੍ਰਤੀ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ। ਮੀਟਿੰਗ 'ਚ ਸਰਵ ਸ੍ਰੀ ਪ੍ਰਦੀਪ ਗੋਇਲ, ਡੀ ਕੇ ਮੈਨਰੋ, ਐਸ ਕੇ ਭੱਲਾ ਸੀਏ, ਭੀਮ ਵਿੱਜ, ਡਾ. ਐਸ ਐਸ ਚਾਵਲਾ, ਅਵਤਾਰ ਭੱਟੀ, ਰਿੰਕੂ ਜਾਲੂ, ਪ੍ਰੇਮ ਕਪੂਰ ਕਾਕੂ, ਕਮਲ ਵਰਮਾ, ਐਡਵੋਕੇਟ ਮਨਦੀਪ ਸਿੰਘ, ਅਮਿਤ ਰਿੰਕੂ, ਚਰਨਪ੍ਰੀਤ ਸਿੰਘ ਜੋਨੀ, ਕਰਨ ਖੇੜਾ, ਗੁਰਨਾਮ ਸਿੰਘ, ਸਤਪਾਲ ਸਿੰਘ, ਗੁਰਮੀਤ ਸਿੰਘ ਖੁਰਾਣਾ, ਬਿੱਟੂ ਜੀ, ਮੋਹਨਜੀਤ ਸਿੰਘ ਭਾਟੀਆ, ਚਨਪ੍ਰੀਤ ਸਿੰਘ, ਰਣਜੀਤ ਸਿੰਘ ਸਲੂਜਾ, ਦਰਸ਼ਨ ਮਹਿਤਾ, ਸ਼ੀਨੂੰ ਗੇਮਜ਼, ਵਿਸ਼ਾਲ ਸ਼ਰਮਾ, ਹਸੀਨ ਮੁਹੰਮਦ, ਜਸਪ੍ਰੀਤ ਸਿੰਘ ਬਖਸ਼ੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।

Posted By: Daily Suraj Bureau

Latest News