Daily Suraj

ਪੰਜਾਬੀ

ਬਰਨਾਲਾ ਅਕੇਡੀਆ ਸਕੂਲ ਦੀ ਦੀਕਸ਼ਾ ਨੇ 97.8 ਫ਼ੀਸਦੀ ਨੰਬਰ ਕੀਤੇ ਹਾਸਲ

14 May, 2025 11:11 PM

 ਸੁਨਾਮ : ਸੀਬੀਐੱਸਈ ਬੋਰਡ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿੱਚ ਅਕੇਡੀਆ ਵਰਲਡ ਸਕੂਲ ਸੁਨਾਮ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੰਗੇ ਨੰਬਰ ਹਾਸਲ ਕੀਤੇ ਹਨ। ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਦੱਸਿਆ ਕਿ ਸੀਬੀਐੱਸਈ ਬੋਰਡ ਦੀਆਂ ਪ੍ਰੀਖਿਆਵਾਂ ’ਚ ਵਿਦਿਆਰਥੀਆਂ ਦੇ ਮਾਪਿਆਂ ਲਈ ਮਾਣ ਵਾਲੀ ਗੱਲ ਹੈ, ਜਿਨ੍ਹਾਂ ਦੇ ਬੱਚਿਆਂ ਨੇ ਬੋਰਡ ਦੀ ਪ੍ਰੀਖਿਆ ’ਚ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ। ਦਸਵੀਂ ਜਮਾਤ ਦੀ ਵਿਦਿਆਰਥਣ ਦੀਕਸ਼ਾ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 97.8 ਫ਼ੀਸਦੀ ਅੰਕ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। 

ਯੁਵਰਾਜ ਸਿੰਗਲਾ ਨੇ 95.6 ਫ਼ੀਸਦੀ ਨੰਬਰ ਹਾਸਲ ਕਰ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਕਸ਼ਿਕਾ ਨੇ 95.4 ਫ਼ੀਸਦੀ ਨੰਬਰ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਸਿਮਰਨਪ੍ਰੀਤ ਕੌਰ 93.8 ਫ਼ੀਸਦੀ, ਜੈਸਮੀਨ ਕੌਰ 93 ਫ਼ੀਸਦੀ, ਸ਼ਗਨਪ੍ਰੀਤ ਕੌਰ 92.8 ਫ਼ੀਸਦੀ, ਹਸ਼ਮੀਤ ਸਿੰਘ 92.4 ਫ਼ੀਸਦੀ, ਦੀਵਾਨਸ਼ੀ ਗੋਇਲ 88.8 ਫ਼ੀਸਦੀ, ਅਵਨੀਤ ਕੌਰ 87.8 ਫ਼ੀਸਦੀ, ਅਵਨੀਤ ਕੌਰ ਵਿਰਕ 86 ਫ਼ੀਸਦੀ, ਸਨਹਾ 85.4 ਫ਼ੀਸਦੀ ਨੰਬਰ ਪ੍ਰਾਪਤ ਕੀਤੇ। ਬਾਕੀ ਸਾਰੇ ਬੱਚਿਆਂ ਨੇ ਵੀ ਵਧੀਆ ਨੰਬਰ ਪ੍ਰਾਪਤ ਕੀਤੇ ਹਨ। ਵਿਦਿਆਰਥੀਆਂ ਨੇ ਅੰਗਰੇਜ਼ੀ ਵਿੱਚੋਂ 98, ਹਿੰਦੀ ’ਚੋਂ 98, ਪੰਜਾਬੀ ’ਚੋਂ 100, ਗਣਿਤ ’ਚੋਂ 99, ਵਿਗਿਆਨ ’ਚੋਂ 93, ਸਮਾਜਿਕ ਸਿੱਖਿਆ ’ਚੋਂ 99, ਇਨਫੋਰਮੇਸ਼ਨ ਟੈਕਨਾਲੋਜੀ ’ਚੋਂ 96 ਤੋਂ ਵੱਧ ਨੰਬਰ ਪ੍ਰਾਪਤ ਕੀਤੇ। ਸਕੂਲ ਦੇ ਪ੍ਰਿੰਸੀਪਲ ਰਣਜੀਤ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਉਪਰਾਲੇ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਦੇ ਅਧਿਆਪਕ ਵਿਦਿਆਰਥੀਆਂ ਦੇ ਭਵਿੱਖ ਲਈ ਮਾਰਗ ਦਰਸ਼ਨ ਕਰਦੇ ਰਹਿਣਗੇ।

#AcademicExcellence #TopperDiiksha #AkediaSchool #SangrurBarnalaNews #CBSEResults #StudentSuccess #ProudMoment #PunjabEducation

Posted By: Daily Suraj Bureau

Latest News