Daily Suraj

ਪੰਜਾਬੀ

ਐੱਨਆਰਆਈ ਭਾਰਤੀਆਂ ਦੇ ਮੁੱਦੇ ਜਲਦੀ ਹੱਲ ਕੀਤੇ ਜਾਣਗੇ: ਸਾਹਨੀ

18 Jun, 2025 10:19 PM

ਨਵੀਂ ਦਿੱਲੀ : ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨਾਂ ਦੇ ਕਨੇਡੀਅਨ ਹਮਰੁਤਬਾ ਮਾਰਕ ਕਰਨੀ ਵੱਲੋਂ ਦੋਨਾਂ ਮੁਲਕਾਂ ਦਰਮਿਆਨ ਕੁਝ ਸੇਵਾਵਾਂ ਮੁੜ ਸ਼ੁਰੂ ਕਰਨ ਨਾਲ ਐੱਨਆਰਆਈ ਭਾਰਤੀਆਂ ਦੇ ਮਸਲੇ ਹੱਲ ਹੋਣਗੇ ਖਾਸ ਕਰਕੇ ਪੰਜਾਬੀ ਪ੍ਰਵਾਸੀਆਂ ਨੂੰ ਮਦਦ ਮਿਲੇਗੀ।

ਰਾਜ ਸਭਾ ਮੈਂਬਰ ਸਾਹਨੀ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈੈਨੇਡਾ ਪ੍ਰਧਾਨ ਮੰਤਰੀ ਨਵੇਂ ਹਾਈ ਕਮਿਸ਼ਨਰ ਲਾਉਣ ਲਈ ਸਹਿਮਤ ਹੋਏ ਹਨ। ਉਨ੍ਹਾਂ ਐਕਸ ਉੱਪਰ ਲਿਖਿਆ, ‘‘ ਮੈਂ ਦੌਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਾ ਦਿਲੋਂ ਸਵਾਗਤ ਕਰਦਾ ਹਾਂ ਕਿ ਉਹ ਨਾਗਰਿਕਾਂ ਅਤੇ ਕਾਰੋਬਾਰਾਂ ਲਈ ਨਿਯਮਤ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਵਿੱਚ ਮਦਦ ਕਰਨ ਲਈ ਨਵੇਂ ਹਾਈ ਕਮਿਸ਼ਨਰ ਨਿਯੁਕਤ ਕਰਨ ਲਈ ਸਹਿਮਤ ਹੋਏ ਹਨ। ਇਸ ਨਾਲ ਸਾਡੇ ਐਨਆਰਆਈ ਭਰਾਵਾਂ ਅਤੇ ਭੈਣਾਂ ਨੂੰ ਜਲਦੀ ਵੀਜ਼ਾ ਪ੍ਰਾਪਤ ਕਰਨ ਅਤੇ ਆਪਣੀ ਮਾਤ ਭੂਮੀ ਦਾ ਦੌਰਾ ਕਰਨ ਵਿੱਚ ਮਦਦ ਮਿਲੇਗੀ।’’

ਉਨ੍ਹਾਂ ਉਮੀਦ ਕੀਤੀ ਕਿ ਕੈਨੇਡਾ ਆਪਣੀ ਧਰਤੀ ’ਤੇ ਅਤਿਵਾਦ ਅਤੇ ਹਿੰਸਾ ਨੂੰ ਰੋਕੇਗਾ। ਉਨ੍ਹਾਂ ਦੱਸਿਆ ਕਿ ਦੋਵੇਂ ਆਗੂਆਂ ਨੇ ਆਈਟੀਈਐੱਸ, ਸਪੇਸ, ਸਾਫ਼ ਊਰਜਾ, ਮਹੱਤਵਪੂਰਨ ਖਣਿਜ, ਖਾਦ ਅਤੇ ਰਸਾਇਣ, ਫਾਰਮਾਸਿਊਟੀਕਲ, ਦਾਲਾਂ ਵਰਗੇ ਖੇਤਰਾਂ ਵਿੱਚ ਭਾਰਤ-ਕੈਨੇਡਾ ਦੋਸਤੀ ਅਤੇ ਵਪਾਰ ਨੂੰ ਗਤੀ ਦੇਣ ਲਈ ਸਹਿਮਤੀ ਜਤਾਈ ਹੈ।

#NRI #IndianDiaspora #NRIIssues #SahniStatement #IndiaForNRIs #NRIWelfare #IndianGovernment #GlobalIndians


Posted By: Daily Suraj Bureau

Latest News