ਹੈਲਥ ਕੈਨੇਡਾ ਨੇ ਵੈੱਬਸਾਈਟ ਤੇ ਸੋਸ਼ਲ ਮੀਡੀਆ ‘ਤੇ ਜਾਅਲੀ ਦਵਾਈਆਂ ਬਾਰੇ ਚੇਤਾਵਨੀ ਦਿੱਤੀ
ਹੈਲਥ ਕੈਨੇਡਾ ਨੇ ਸਾਰੇ ਖਪਤਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਓਜ਼ੰਪਿਕ ਅਤੇ ਮੁਨਜ਼ਾਰੋ ਵਰਗੀਆਂ ਦਵਾਈਆਂ ਦੇ ਜਾਅਲੀ ਜਾਂ ਅਣਅਧਿਕਾਰਤ ਵਰਜ਼ਨ ਨਾ ਖਰੀਦਣ। ਹੈਲਥ ਏਜੰਸੀ ਨੇ ਵੀਰਵਾਰ ਨੂੰ ਜਾਰੀ ਕੀਤੀ ਗਈ ਜਨਤਕ ਐਡਵਾਈਜ਼ਰੀ ਵਿੱਚ ਦੱਸਿਆ ਕਿ ਇਹ ਦਵਾਈਆਂ ਦੇਸ਼ ਭਰ ਵਿੱਚ ਕਈ ਰੀਟੇਲਰਜ਼ ਕੋਲ ਅਣਅਧਿਕਾਰਤ ਤੌਰ ‘ਤੇ ਉਪਲਬਧ ਹਨ।ਸੂਤਰਾਂ ਮੁਤਾਬਕ, ਓਜ਼ੰਪਿਕ, ਰਾਇਬੇਲਸਸ ਤੇ ਵੈਗੌਵੀ ਵਰਗੀਆਂ ਦਵਾਈਆਂ ਦੇ ਅਣਅਧਿਕਾਰਕ ਵਰਜ਼ਨ ਸਟੋਰਜ਼ ਅਤੇ ਆਨਲਾਈਨ ਪਲੇਟਫਾਰਮਾਂ ‘ਤੇ ਵਿਕ ਰਹੇ ਹਨ। ਕੁਝ ਵੈੱਬਸਾਈਟਾਂ ਤੇ ਸੋਸ਼ਲ ਮੀਡੀਆ ਐਡਵਰਟਾਈਜ਼ਮੈਂਟਸ ਵਿੱਚ ਹੈਲਥ ਕੈਨੇਡਾ ਦੇ ਆਫੀਸ਼ੀਅਲ ਲੋਗੋਜ਼ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਗਾਹਕਾਂ ਨੂੰ ਗੁੰਮਰਾਹ ਕਰਨ ਲਈ ਜਾਅਲੀ ਮਨਜ਼ੂਰੀ ਦਰਸਾਈ ਜਾ ਰਹੀ ਹੈ।ਹੈਲਥ ਕੈਨੇਡਾ ਨੇ ਚੇਤਾਇਆ ਕਿ ਇਸ ਤਰ੍ਹਾਂ ਦੇ ਜਾਅਲੀ ਅਤੇ ਅਣਅਧਿਕਾਰਕ ਉਤਪਾਦ ਲੋਕਾਂ ਦੀ ਸਿਹਤ ਲਈ ਖਤਰਾ ਖੜ੍ਹਾ ਕਰ ਸਕਦੇ ਹਨ, ਕਿਉਂਕਿ ਇਨ੍ਹਾਂ ਦੀ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਕੁਆਲਿਟੀ ਬਾਰੇ ਕੋਈ ਜਾਂਚ ਨਹੀਂ ਕੀਤੀ ਜਾਂਦੀ। ਖਪਤਕਾਰਾਂ ਨੂੰ ਸੁਰੱਖਿਅਤ ਵਿਕਲਪਾਂ ਲਈ ਸਿਰਫ਼ ਅਧਿਕਾਰਤ ਰੀਟੇਲਰਾਂ ਅਤੇ ਦਵਾਈ ਸਪਲਾਇਰਾਂ ਤੋਂ ਖਰੀਦਣ ਦੀ ਸਲਾਹ ਦਿੱਤੀ ਗਈ ਹੈ।ਹੈਲਥ ਕੈਨੇਡਾ ਨੇ ਲੋਕਾਂ ਨੂੰ ਮੰਗਿਆ ਕਿ ਜੇਕਰ ਕਿਸੇ ਨੂੰ ਅਣਅਧਿਕਾਰਤ ਦਵਾਈਆਂ ਵੇਖਣ ਨੂੰ ਮਿਲਦੀਆਂ ਹਨ, ਤਾਂ ਉਹ ਤੁਰੰਤ ਸਰਕਾਰੀ ਚੈਨਲਾਂ ਰਾਹੀਂ ਸੁਚਿਤ ਕਰਨ। ਇਸ ਕਾਰਵਾਈ ਨਾਲ ਜਨਤਕ ਸੁਰੱਖਿਆ ਅਤੇ ਸਹੀ ਦਵਾਈ ਪ੍ਰਬੰਧਨ ਯਕੀਨੀ ਬਣਾਇਆ ਜਾ ਸਕਦਾ ਹੈ।
Posted By: Daily Suraj Bureau