Daily Suraj

ਪੰਜਾਬੀ

ਪਿੰਡ ਲੋਹਾਖੇੜਾ ਵਿਖੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ

31 Dec, 2025 04:39 PM

ਲੌਂਗੋਵਾਲ (ਜਗਸੀਰ ਸਿੰਘ)-
ਅੱਜ ਪਿੰਡ ਲੋਹਾਖੇੜਾ ਵਿਖੇ ਬਾਬਾ ਮੋਤੀ ਰਾਮ ਮਹਿਰਾ ਜੀ ਵੈਲਫੇਅਰ ਰਜਿ: ਨੰਬਰ (8266) ਵੱਲੋਂ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਅਦੁੱਤੀ ਯਾਦ ਨੂੰ ਸਮਰਪਿਤ ਪਿੰਡ ਦੇ ਬਾਬਾ ਨੰਦ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ, ਜਿਨਾਂ ਦੇ ਭੋਗ 2 ਜਨਵਰੀ ਨੂੰ ਪਾਏ ਜਾਣਗੇ ਤੇ 1 ਜਨਵਰੀ ਪਿੰਡ ਲੋਹਾਖੇੜਾ ਵਿਖੇ ਸਾਰਾ ਦਿਨ ਦੁੱਧ ਦਾ ਲੰਗਰ ਲਗਾਇਆ ਜਾਵੇਗਾ ,ਇਹ ਜਾਣਕਾਰੀ ਦਿੰਦੇ ਹੋਏ ਬਾਬਾ ਮੋਤੀ ਰਾਮ ਮਹਿਰਾ ਜੀ ਵੈਲਫੇਅਰ ਕਮੇਟੀ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਲੋਹਾਖੇੜਾ ਨੇ ਦੱਸਿਆ ਕਿ 2 ਜਨਵਰੀ ਨੂੰ ਭੋਗ ਵਾਲੇ ਦਿਨ ਬਾਬਾ ਗੁਰਜੰਟ ਸਿੰਘ ਤਪਾ ਦਰਾਜ ਵਾਲੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਭੋਗ ਵਾਲੇ ਦਿਨ ਸਮਾਗਮ ਵਿੱਚ ਹਾਜਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ । ਇਸ ਸਮੇਂ ਬਾਬਾ ਮੋਤੀ ਰਾਮ ਮਹਿਰਾ ਜੀ ਵੈਲਫੇਅਰ ਸੋਸਾਇਟੀ (ਰਜਿ:) ਦੇ ਕਮੇਟੀ ਮੈਂਬਰ ਦੁੱਲਾ ਸਿੰਘ ਮਹਿਰਾ, ਗੁਰਜੰਟ ਸਿੰਘ ਮਹਿਰਾ ,ਸੋਨੂ ਸਿੰਘ ਮਹਿਰਾ, ਬਲਵੀਰ ਸਿੰਘ ਮਹਿਰਾ, ਗੁਰਮੀਤ ਸਿੰਘ ਮਹਿਰਾ, ਜਗਸੀਰ ਸਿੰਘ ਮਹਿਰਾ, ਸਿੰਗਾਰਾ ਸਿੰਘ ਮਹਿਰਾ, ਅਵਤਾਰ ਸਿੰਘ ਮਹਿਰਾ, ਮੱਖਣ ਸਿੰਘ ਮਹਿਰਾ, ਗੁਰਵਿੰਦਰ ਪਾਲ ਸਿੰਘ ਮਹਿਰਾ ਆਦਿ ਹਾਜ਼ਰ ਸਨ ।

Posted By: Daily Suraj Bureau

Latest News