Daily Suraj

ਪੰਜਾਬੀ

ਮੁੱਖ ਮੰਤਰੀ ਸਿਹਤ ਯੋਜਨਾ ਦਾ ਫਾਇਦਾ ਹਰ ਪੰਜਾਬੀ ਨੂੰ ਹੋਵੇਗਾ

12 Jan, 2026 06:21 PM

(ਰਾਜਵਿੰਦਰ ਸੰਧੂ)ਡਾਕਟਰ ਤੇਜਪਾਲ ਸਿੰਘ ਚੇਅਰਮੈਨ ਪਨਗਰੇਨ ਪੰਜਾਬ, ਜਗਦੀਪ ਸਿੰਘ ਦਿਉਲ ਚੇਅਰਮੈਨ ਮਾਰਕੀਟ ਕਮੇਟੀ ਕਿਲਾ ਰਾਏਪੁਰ ਨੇਂ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦਾ ਫ੍ਰੀ ਇਲਾਜ ਦੀ ਸ਼ੁਰੂਆਤ ਕਰਨ ਸਬੰਧੀ ਆਪਣੇ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਅਤੇ ਹਰ ਇੱਕ ਘਰ ਤੱਕ ਇਹ ਯੋਜਨਾ ਇਮਾਨਦਾਰੀ ਨਾਲ ਅਤੇ ਬਿਨਾਂ ਭਿੰਨ ਭਾਵ ਦੇ ਪਹੁੰਚਾਉਣ ਦੀ ਬੇਨਤੀ ਕੀਤੀ। ਇਸ ਮੌਕੇ ਇਕਬਾਲ ਸਿੰਘ ਕਾਲਖ ਬਲਾਕ ਪ੍ਰਧਾਨ,ਦਿਲਜੋਤ ਸਿੰਘ ਯੂਥ ਪ੍ਰਧਾਨ, ਜਸਵੀਰ ਸਿੰਘ ਬਲਾਕ ਪ੍ਰਧਾਨ ਹਰਜੀਤ ਸਿੰਘ ਕਿਲਾ ਰਾਏਪੁਰ, ਯੋਧਾ ਦਿਉਲ, ਜਸਵੰਤ ਸਿੰਘ, ਸੰਮਤੀ ਮੈਂਬਰ ਗੁਰਮੀਤ ਸਿੰਘ ਮਾਜਰੀ ਸੋ ਮੀ ਕੋਆਰਡੀਨੇਟਰ,ਜੱਗੀ ਸਰਪੰਚ ਆਸੀ ਵਿੰਦਰ ਗੋਪਾਲਪੁਰ ਆਦਿ ਹਾਜ਼ਰ ਸਨ।

Latest News