Daily Suraj

ਪੰਜਾਬੀ

ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੇ ਨਤੀਜਿਆਂ ਨੇ 2027 ਦੀ ਆਪ ਸਰਕਾਰ ਦੀ ਲਗਾਈ ਮੋਹਰ-ਗੋਲਡੀ ਘੁੰਮਣ

18 Dec, 2025 10:33 PM

ਮੰਡੀ ਗੋਬਿੰਦਗੜ੍ਹ 18 ਦਸੰਬਰ ( ਮੁਖ਼ਤਿਆਰ ਸਿੰਘ)

ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 23 ਦੇ ਇੰਚਾਰਜ਼ ਜਗਦੀਸ ਸਿੰਘ ਗੋਲਡੀ ਘੁੰਮਣ ਨੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲੇ ਲਾਮਿਸਾਲ ਹੁੰਗਾਰੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਇਨ੍ਹਾਂ ਨਤੀਜਿਆ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰ ਹੁਣ ਵਿਰੋਧੀ ਪਾਰਟੀਆਂ ਦੀਆਂ ਲੂੰਬੜ ਚਾਲਾਂ ਦਾ ਸਿਕਾਰ ਨਹੀਂ ਹੋਣਗੇ ਕਿਉਂਕਿ ਉਹ ਸਮਝ ਚੁਕੇ ਹਨ ਕਿ ਇਨ੍ਹਾਂ ਪਾਸ ਸਰਕਾਰ ਨੂੰ ਝੂਠਾ ਭੰਡਣ ਤੋਂ ਇਲਾਵਾ ਹੋਰ ਕੁਝ ਪੱਲ੍ਹੇ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਪੰਜਾਬ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੈ ਕਿਉਂਕਿ ਇਹ ਕਹਿਣੀ ਅਤੇ ਕਰਨੀ ਦੀ ਪਰਪੱਕ ਹੈ। ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਡੱਟ ਕੇ ਸਾਥ ਦੇਣ ਦੀ ਅਪੀਲ ਕੀਤੀ।

Latest News